ਤਾਮਿਲਨਾਡੂ ਵਿਚ ਰੇਲ ਨੂੰ ਲੱਗੀ ਭਿਆਨਕ ਅੱਗ

ਮਦੁਰੈ- ਤਾਮਿਲਨਾਡੂ ਦੇ ਮਦੁਰਾਈ ਰੇਲਵੇ ਸਟੇਸ਼ਨ ‘ਤੇ ਸ਼ਨੀਵਾਰ ਨੂੰ ਇਕ ਯਾਤਰੀ ਰੇਲਗੱਡੀ ਦੇ ਡੱਬੇ ਦੇ ਅੰਦਰ ਅੱਗ ਲੱਗਣ ਕਾਰਨ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖਮੀ ਹੋ ਗਏ। ਦੱਖਣੀ ਰੇਲਵੇ ਨੇ ਕਿਹਾ ਕਿ “ਗੈਸ ਸਿਲੰਡਰ” ਕਾਰਨ ਅੱਗ ਲੱਗੀ ਹੈ। 65 ਯਾਤਰੀਆਂ ਵਾਲਾ “ਪ੍ਰਾਈਵੇਟ ਪਾਰਟੀ ਕੋਚ” ਉੱਤਰ ਪ੍ਰਦੇਸ਼ ਦੇ ਲਖਨਊ ਤੋਂ ਆਇਆ ਸੀ। ਦੱਖਣੀ ਰੇਲਵੇ ਦੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਅੱਗ ਵਿਚ 10 ਲੋਕਾਂ ਦੀ ਮੌਤ ਹੋ ਗਈ ਹੈ। ਮਦੁਰੈ ਦੀ ਜ਼ਿਲ੍ਹਾ ਕਲੈਕਟਰ ਐੱਮ.ਐੱਸ. ਸੰਗੀਤਾ, ਜੋ ਪੁੱਛ-ਗਿੱਛ ਲਈ ਸਟੇਸ਼ਨ ‘ਤੇ ਪਹੁੰਚੀ, ਨੇ ਕਿਹਾ ਕਿ ਰੇਲ ਦੇ ਡੱਬੇ ‘ਚ ਅੱਗ ਲੱਗਣ ਕਾਰਨ 8 ਲੋਕਾਂ ਦੀ ਮੌਤ ਹੋ ਗਈ। 20 ਹੋਰ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਪੁਲਸ, ਅੱਗ ਬੁਝਾਊ ਅਤੇ ਬਚਾਅ ਸੇਵਾਵਾਂ ਦੇ ਕਰਮਚਾਰੀਆਂ ਤੋਂ ਇਲਾਵਾ ਰੇਲਵੇ ਸਟਾਫ਼ ਨੇ ਡੱਬੇ ‘ਚੋਂ ਸੜੀਆਂ ਹੋਈਆਂ ਲਾਸ਼ਾਂ ਨੂੰ ਬਾਹਰ ਕੱਢਿਆ। ਦੱਖਣੀ ਰੇਲਵੇ ਦੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਅੱਗ ਸ਼ਨੀਵਾਰ ਸਵੇਰੇ 5.15 ਵਜੇ ਲੱਗੀ ਅਤੇ ਅੱਧੇ ਘੰਟੇ ਬਾਅਦ ਮੌਕੇ ‘ਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਸਵੇਰੇ 7.15 ਵਜੇ ਅੱਗ ‘ਤੇ ਕਾਬੂ ਪਾਇਆ। ਹਾਦਸੇ ਵਾਲੀ ਥਾਂ ‘ਤੇ ਪਈਆਂ ਖਿੱਲਰੀਆਂ ਚੀਜ਼ਾਂ ਵਿਚ ਇਕ ਸਿਲੰਡਰ ਅਤੇ ਆਲੂਆਂ ਦਾ ਇਕ ਥੈਲਾ ਵੀ ਸ਼ਾਮਲ ਸੀ, ਜਿਸ ਤੋਂ ਪਤਾ ਲੱਗਦਾ ਹੈ ਕਿ ਖਾਣਾ ਪਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਮਿਲੀ ਜਾਣਕਾਰੀ ਮੁਤਾਬਕ ਪ੍ਰਾਈਵੇਟ ਪਾਰਟੀ ਕੋਚ ਵਿੱਚ ਸਵਾਰ ਯਾਤਰੀਆਂ ਨੇ ਗੈਰ-ਕਾਨੂੰਨੀ ਢੰਗ ਨਾਲ ਗੈਸ ਸਿਲੰਡਰ ਦੀ ਤਸਕਰੀ ਕੀਤੀ ਅਤੇ ਇਸ ਕਾਰਨ ਅੱਗ ਲੱਗ ਗਈ।

Add a Comment

Your email address will not be published. Required fields are marked *