PM ਮੋਦੀ ਦੀ ਲੋਕਪ੍ਰਿਯਤਾ ਦੇ ਦੁਨੀਆ ‘ਚ ਚਰਚੇ, ਪ੍ਰਦਰਸ਼ਨੀ ‘ਚ ਲਾਈ ਗਈ 156 ਗ੍ਰਾਮ ਸੋਨੇ ਦੀ ਮੂਰਤੀ

ਮੁੰਬਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਂਝ ਤਾਂ ਕਾਫੀ ਲੋਕਪ੍ਰਿਯ ਨੇਤਾ ਹਨ। ਪ੍ਰਧਾਨ ਮੰਤਰੀ ਮੋਦੀ ਨੂੰ ਦੁਨੀਆ ਭਰ ਵਿਚ ਇਕ ਲੋਕਪ੍ਰਿਯ ਨੇਤਾ ਮੰਨਿਆ ਜਾਂਦਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਨੇ ਕਈ ਇਤਿਹਾਸਕ ਫੈਸਲੇ ਲਏ, ਜਿਨ੍ਹਾਂ ਦੀ ਅੰਤਰਰਾਸ਼ਟਰੀ ਪੱਧਰ ‘ਤੇ ਵੀ ਸ਼ਲਾਘਾ ਹੋਈ।ਉਨ੍ਹਾਂ ਦੇ ਸੋਸ਼ਲ ਮੀਡੀਆ ‘ਤੇ ਵੀ ਵੱਡੀ ਗਿਣਤੀ ‘ਚ ਪ੍ਰਸ਼ੰਸਕ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਵਾਰ ਫਿਰ ਚਰਚਾਵਾਂ ਵਿਚ ਆ ਗਏ ਹਨ। ਉਨ੍ਹਾਂ ਦੀ ਸੋਨੇ ਦੀ ਮੂਰਤੀ ਇਨ੍ਹੀਂ ਦਿਨੀਂ ਕਾਫੀ ਚਰਚਾ ਵਿਚ ਹੈ। ਇਕ ਸ਼ਖ਼ਸ ਨੇ ਪ੍ਰਧਾਨ ਮੰਤਰੀ ਦੇ ਵੀਡੀਓ ਸਾਂਝੀ ਕਰਦਿਆਂ ਲਿਖਿਆ ਕਿ ਇਹ ਮੋਮ ਦੀ ਮੂਰਤੀ ਨਹੀਂ ਹੈ, ਇਹ ਬਾਂਬੇ ਗੋਲਡ ਪ੍ਰਦਰਸ਼ਨੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਨੇ ਦੀ ਮੂਰਤੀ ਹੈ।

ਦੱਸ ਦੇਈਏ ਕਿ ਬਾਂਬੇ ਗੋਲਡ ਪ੍ਰਦਰਸ਼ਨੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਕ ਸੋਨੇ ਦੀ ਮੂਰਤੀ ਪ੍ਰਦਰਸ਼ਿਤ ਕੀਤੀ ਗਈ ਹੈ। ਇਸ ਮੂਰਤੀ ਦਾ ਵਜ਼ਨ 156 ਗ੍ਰਾਮ ਹੈ। ਇੰਨੇ ਘੱਟ ਗ੍ਰਾਮ ਸੋਨੇ ਵਿਚ ਇੰਨੀ ਖੂਬਸੂਰਤੀ ਨਾਲ ਇਸ ਮੂਰਤੀ ਨੂੰ ਬਣਾਇਆ ਗਿਆ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇੰਨੇ ਘੱਟ ਸੋਨੇ ਵਿਚ ਇੰਨੀ ਖੂਬਸੂਰਤ ਮੂਰਤੀ ਬਣਾਉਣ ਵਾਲੇ ਕਲਾਕਾਰ ਦੀ ਕਲਾਕਾਰੀ ਨੂੰ ਸਲਾਮ ਹੈ। 

ਇਕ ਯੂਜ਼ਰਜ ਨੇ ਟਵਿੱਟਰ ‘ਤੇ ਪ੍ਰਧਾਨ ਮੰਤਰੀ ਮੋਦੀ ਦੀ ਸੋਨੇ ਦੀ ਮੂਰਤੀ ਨੂੰ ਸਾਂਝਾ ਕਰਦਿਆਂ ਲਿਖਿਆ ਕਿ ਕਿਹਾ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਲੋਕਪ੍ਰਿਯਤਾ ਵਿਚ ਅਮਿਤਾਭ ਅਤੇ ਰਜਨੀਕਾਂਤ ਨੂੰ ਵੀ ਪਿੱਛੇ ਛੱਡ ਦਿੱਤਾ ਹੈ ਪਰ ਹੁਣ ਇਹ ਸਾਬਤ ਹੋ ਗਿਆ ਹੈ। ਇਹ ਬਾਂਬੇ ਗੋਲਡ ਪ੍ਰਦਰਸ਼ਨੀ ਵਿਚ ਮੋਮ ਦੀ ਨਹੀਂ ਸਗੋਂ ਸੋਨੇ ਦੀ ਮੂਰਤੀ ਹੈ।

Add a Comment

Your email address will not be published. Required fields are marked *