ਸਿਮਰਜੀਤ ਬੈਂਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ-ਲੋਕ ਇਨਸਾਫ਼ ਪਾਰਟੀ ਦੇ ਸਿਮਰਨਜੀਤ ਸਿੰਘ ਬੈਂਸ ਆਪਣੇ ਸਾਥੀਆਂ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ, ਜਿਥੇ ਉਨ੍ਹਾਂ ਨੇ ਆਪਣੇ ਸਾਥੀਆਂ ਵੱਲੋਂ ਤਿਆਰ ਕਰਵਾਈ ਗਈ ਇਕ ਸੋਨੇ ਦੀ ਸਾਢੇ 700 ਗ੍ਰਾਮ ਦੇ ਕਰੀਬ ਕਹੀ ਭੇਟਾ ਕੀਤੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਦੌਰਾਨ ਜਿਥੇ ਉਨ੍ਹਾਂ ਨੇ ਇਲਾਹੀ ਬਾਣੀ ਦਾ ਕੀਰਤਨ ਸੁਣਿਆ, ਉੱਥੇ ਹੀ ਸਰਬੱਤ ਦੇ ਭਲੇ ਦੇ ਨਾਲ-ਨਾਲ ਪੰਜਾਬ ਦੇ ਅੰਨਦਾਤਾ ਕਹੇ ਜਾਣ ਵਾਲੇ ਕਿਸਾਨਾਂ ਵਾਸਤੇ ਵੀ ਗੁਰੂ ਚਰਨਾਂ ’ਚ ਅਰਦਾਸ-ਬੇਨਤੀ ਕੀਤੀ।

ਉਨ੍ਹਾਂ ਦੱਸਿਆ ਕਿ ਜਦੋਂ ਕਿਸਾਨ ਅੰਦੋਲਨ ਇਕ ਵਾਰ ਡਗਮਗਾ ਗਿਆ ਸੀ ਤਾਂ ਰਾਕੇਸ਼ ਟਿਕੈਤ ਵੱਲੋਂ ਮੁੜ ਤੋਂ ਇਸ ਨੂੰ ਹਿੰਮਤ ਦਿੰਦਿਆਂ ਅੱਗੇ ਤੋਰਿਆ ਗਿਆ ਸੀ। ਇਸ ਲਈ ਇਹ ‘ਸੋਨੇ ਦੀ ਕਹੀ’ ਸਾਡੇ ਸਾਥੀਆਂ ਵੱਲੋਂ ਰਾਕੇਸ਼ ਟਿਕੈਤ ਦੇ ਸਨਮਾਨ ਵਾਸਤੇ ਬਣਾਈ ਗਈ ਸੀ ਪਰ ਸਾਡੇ ਵੱਲੋਂ ਕਈ ਦਲੀਲਾਂ-ਅਪੀਲਾਂ ਕਰਨ ’ਤੇ ਉਨ੍ਹਾਂ ਵੱਲੋਂ ਸਮਾਂ ਨਾ ਮਿਲਣ ਕਰ ਕੇ ਇਹ ਕਹੀ ਸਾਡੇ ਤੋਂ ਨਹੀਂ ਲਈ ਗਈ, ਇਸ ਲਈ ਅੱਜ ਅਸੀਂ ਇਹ ‘ਸੋਨੇ ਦੀ ਕਹੀ’ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ’ਚ ਭੇਟ ਕਰਨ ਲਈ ਆਏ ਹਾਂ।

Add a Comment

Your email address will not be published. Required fields are marked *