ਪੌਪ ਸਟਾਰ ਰਿਹਾਨਾ ਦੂਜੀ ਵਾਰ ਬਣੀ ਮਾਂ, ਪੁੱਤ ਨੂੰ ਦਿੱਤਾ ਜਨਮ

ਲਾਸ ਏਂਜਲਸ – ਪੌਪ ਸਟਾਰ ਰਿਹਾਨਾ ਤੇ ਉਸ ਦਾ ਬੁਆਏਫ੍ਰੈਂਡ ਤੇ ਰੈਪਰ ਏਸੈਪ ਰੌਕੀ ਇਕ ਵਾਰ ਮੁੜ ਮਾਤਾ-ਪਿਤਾ ਬਣ ਗਏ ਹਨ। ਉਨ੍ਹਾਂ ਦੇ ਘਰ ਪੁੱਤਰ ਨੇ ਜਨਮ ਲਿਆ ਹੈ। ‘ਪੀਪਲ’ ਮੈਗਜ਼ੀਨ ਮੁਤਾਬਕ ਰਿਹਾਨਾ ਨੇ 3 ਅਗਸਤ ਨੂੰ ਪੁੱਤਰ ਨੂੰ ਜਨਮ ਦਿੱਤਾ। ਗਾਇਕਾ ਨੇ ਫਰਵਰੀ ’ਚ ਇਕ ਈਵੈਂਟ ਦੌਰਾਨ ਆਪਣੇ ਪ੍ਰਸ਼ੰਸਕਾਂ ਨਾਲ ਆਪਣੇ ਗਰਭਵਤੀ ਹੋਣ ਦੀ ਖ਼ਬਰ ਸਾਂਝੀ ਕੀਤੀ ਸੀ। ਰਿਹਾਨਾ ਤੇ ਏਸੈਪ ਰੌਕੀ 2022 ’ਚ ਪਹਿਲੀ ਵਾਰ ਮਾਤਾ-ਪਿਤਾ ਬਣੇ ਸਨ। ਉਸ ਦੇ ਵੱਡੇ ਪੁੱਤਰ ਦਾ ਨਾਂ ਆਰ. ਜ਼ੈੱਡ. ਏ. ਐਥਲਸਟਨ ਮੇਅਰਸ ਹੈ। ਏਸੈਪ ਦਾ ਅਸਲੀ ਨਾਂ ਰਾਕਿਮ ਐਥਲਸਟਨ ਮੇਅਰਸ ਹੈ।

Add a Comment

Your email address will not be published. Required fields are marked *