ਬਾਲੀਵੁੱਡ ਦੇ ਹੀਮੈਨ ਧਰਮਿੰਦਰ ਨੇ ਫੈਨਜ਼ ਨਾਲ ਮਨਾਇਆ ਆਪਣਾ ਜਨਮਦਿਨ
![](http://mehakewattan.com/wp-content/uploads/2022/12/2022_12image_16_54_023110185dharmindra-ll.jpg)
ਮੁੰਬਈ: ਬਾਲੀਵੁੱਡ ਦੇ ਹੀਮੈਨ ਧਰਮਿੰਦਰ ਅੱਜ 87 ਸਾਲ ਦੇ ਹੋ ਗਏ ਹਨ। ਅੱਜ ਉਨ੍ਹਾਂ ਦਾ ਜਨਮਦਿਨ ਹੈ। ਇਸ ਖ਼ਾਸ ਮੌਕੇ ਅਦਾਕਾਰ ਦੇ ਫੈਨਸ ਨੇ ਵੀ ਉਨ੍ਹਾਂ ਦਾ ਜਨਮ ਦਿਨ ਮਨਾਇਆ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰ ਧਰਮਿੰਦਰ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਹਨ।
ਇਸ ਤੋਂ ਇਲਾਵਾ ਅਦਾਕਾਰ ਦੇ ਪੋਤੇ ਕਰਣ ਦਿਓਲ ਅਤੇ ਪੁੱਤਰ ਬੌਬੀ ਦਿਓਲ ਨੇ ਵੀ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ‘ਚ ਧਰਮਿੰਦਰ ਪੂਜਾ ਕਰਦੇ ਹੋਏ ਨਜ਼ਰ ਆ ਰਹੇ ਹਨ। ਧਰਮਿੰਦਰ ਦੇ ਗਲੇ ‘ਚ ਫੁੱਲਾਂ ਦੀ ਮਾਲਾ, ਮੱਥੇ ‘ਤੇ ਤਿਲਕ ਅਤੇ ਉਨ੍ਹਾਂ ਸਾਹਮਣੇ ਹਵਨ ਜਲਦਾ ਹੋਇਆ ਨਜ਼ਰ ਆ ਰਿਹਾ ਹੈ।
ਉਨ੍ਹਾਂ ਦੇ ਇਕ ਪਾਸੇ ਬੌਬੀ ਦਿਓਲ ਅਤੇ ਦੂਜੇ ਪਾਸੇ ਕਰਣ ਦਿਓਲ ਬੈਠੇ ਨਜ਼ਰ ਆ ਰਹੇ ਹਨ। ਇਸ ਤਸਵੀਰ ਨਾਲ ਬੇਹੱਦ ਪਿਆਰੀ ਕੈਪਸ਼ਨ ਲਿਖੀ ਗਈ ਹੈ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ, ”ਅਸੀਂ ਬਹੁਤ ਖ਼ੁਸ਼ਕਿਸਮਤ ਹਾਂ ਕਿ ਅਸੀਂ ਤੁਹਾਡੇ ਪੁੱਤਰ ਤੇ ਪੋਤੇ ਹਾਂ। ਜਨਮਦਿਨ ਮੁਬਾਰਕ ਵੱਡੇ ਪਾਪਾ।”
![](http://mehakewattan.com/wp-content/uploads/2023/07/ALL-ADDS-2023_page-0001-1638x2048-1.jpg)
ਨਾਲ ਹੀ ਹੱਥ ਜੋੜ ਕੇ ਦਿਲ ਵਾਲਾ ਇਮੋਜ਼ੀ ਵੀ ਸਾਂਝਾ ਕੀਤਾ ਗਿਆ ਹੈ। ਸੰਨੀ ਦਿਓਲ ਨੇ ਵੀ ਆਪਣੇ ਪਿਤਾ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ ਅਤੇ ਪ੍ਰਸ਼ੰਸਕ ਵੀ ਆਪਣੇ ਪਸੰਦੀਦਾ ਅਦਾਕਾਰ ਦੀ ਸਿਹਤਮੰਦੀ ਅਤੇ ਲੰਮੀ ਉਮਰ ਦੀ ਕਾਮਨਾ ਕਰ ਰਹੇ ਹਨ।