ਹਰਿਆਣਵੀ ਗਇਕ ਰਾਜੂ ਪੰਜਾਬੀ ਦਾ ਦਿਹਾਂਤ

ਮੁੰਬਈ – ਹਰਿਆਣਵੀ ਗਾਇਕ ਰਾਜੂ ਪੰਜਾਬੀ ਦਾ ਮੰਗਲਵਾਰ ਤੜਕੇ ਦਿਹਾਂਤ ਹੋ ਗਿਆ। ਉਸ ਦੀ ਉਮਰ 40 ਸਾਲ ਦੇ ਕਰੀਬ ਸੀ। ਉਹ ਪਿਛਲੇ 10 ਦਿਨਾਂ ਤੋਂ ਹਿਸਾਰ ਦੇ ਇਕ ਨਿੱਜੀ ਹਸਪਤਾਲ ’ਚ ਦਾਖ਼ਲ ਸੀ। ਉਸ ਨੂੰ ਕਾਲਾ ਪੀਲੀਆ ਸੀ, ਜਿਸ ਕਾਰਨ ਲੀਵਰ ਤੇ ਫੇਫੜਿਆਂ ’ਚ ਇੰਫੈਕਸ਼ਨ ਹੋ ਗਈ ਸੀ। ਸਿਹਤ ਵਿਗੜਨ ਕਾਰਨ ਉਹ ਵੈਂਟੀਲੇਟਰ ’ਤੇ ਸੀ। ਉਸ ਦਾ ਅੰਤਿਮ ਸੰਸਕਾਰ ਉਸ ਦੇ ਜੱਦੀ ਪਿੰਡ ਰਾਵਤਸਰ ਖੇੜਾ ਵਿਖੇ ਕੀਤਾ ਜਾਵੇਗਾ। ਉਹ ਹਿਸਾਰ ਦੇ ਆਜ਼ਾਦਨਗਰ ’ਚ ਰਹਿੰਦਾ ਸੀ। ਉਸ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਉਸ ਦੇ ਰਿਸ਼ਤੇਦਾਰ ਤੇ ਪ੍ਰਸ਼ੰਸਕ ਹਿਸਾਰ ਪਹੁੰਚਣੇ ਸ਼ੁਰੂ ਹੋ ਗਏ।

ਰਾਜੂ ਪੰਜਾਬੀ ਦਾ ਇਲਾਜ ਹਿਸਾਰ ’ਚ ਚੱਲ ਰਿਹਾ ਸੀ। ਇਲਾਜ ਦੌਰਾਨ ਉਹ ਠੀਕ ਹੋ ਕੇ ਘਰ ਚਲਾ ਗਿਆ ਪਰ ਉਸ ਦੀ ਸਿਹਤ ਫਿਰ ਵਿਗੜ ਗਈ। ਇਸ ਤੋਂ ਬਾਅਦ ਉਸ ਨੂੰ ਮੁੜ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਰਾਜੂ ਪੰਜਾਬੀ ਵਿਆਹਿਆ ਹੋਇਆ ਸੀ। ਉਸ ਦੀਆਂ 3 ਧੀਆਂ ਹਨ।

ਉਹ ਹਰਿਆਣਾ, ਪੰਜਾਬ ਤੇ ਰਾਜਸਥਾਨ ’ਚ ਜਾਣਿਆ-ਪਛਾਣਿਆ ਚਿਹਰਾ ਸੀ। ਉਸ ਦੇ ‘ਸਾਲਿਡ ਬਾਡੀ’, ‘ਸੈਂਡਲ’, ‘ਤੂ ਚੀਜ਼ ਲਾਜਵਾਬ’ ਤੇ ‘ਦੇਸੀ-ਦੇਸੀ’ ਕੁਝ ਪ੍ਰਸਿੱਧ ਗੀਤ ਹਨ। ਸਪਨਾ ਚੌਧਰੀ ਨਾਲ ਉਸ ਦੀ ਜੋੜੀ ਕਾਫੀ ਮਸ਼ਹੂਰ ਹੋਈ ਸੀ। ਉਸ ਨੇ ਹਰਿਆਣਾ ਦੀ ਮਿਊਜ਼ਿਕ ਇੰਡਸਟਰੀ ਨੂੰ ਨਵੀਂ ਪਛਾਣ ਦਿੱਤੀ। ਹਰਿਆਣਵੀ ਗੀਤਾਂ ਨੂੰ ਨਵੀਂ ਦਿਸ਼ਾ ਦਿੱਤੀ। ਰਾਜੂ ਪੰਜਾਬੀ ਦਾ ਆਖਰੀ ਗੀਤ 12 ਅਗਸਤ ਨੂੰ ਰਿਲੀਜ਼ ਹੋਇਆ ਸੀ। ਹਾਲਾਂਕਿ ਇਸ ਦੌਰਾਨ ਉਸ ਨੂੰ ਹਸਪਤਾਲ ’ਚ ਹੀ ਦਾਖ਼ਲ ਕਰਵਾਇਆ ਗਿਆ। ਇਸ ਗੀਤ ਨੂੰ ਤਿਆਰ ਕਰਨ ’ਚ 2 ਸਾਲ ਦਾ ਸਮਾਂ ਲੱਗਾ ਹੈ।

Add a Comment

Your email address will not be published. Required fields are marked *