ਲੁਧਿਆਣਾ ‘ਚ ਜ਼ਮੀਨ ਪਿੱਛੇ ਵਿਅਕਤੀ ਦਾ ਬੇਰਹਿਮੀ ਨਾਲ ਕਤਲ
August 22, 2023
![](http://mehakewattan.com/wp-content/uploads/2023/08/2023_8image_12_41_153249736murder-ll.jpg)
ਲੁਧਿਆਣਾ : ਇੱਥੇ ਪਿੰਡ ਮੁਕੰਦਪੁਰ ‘ਚ 3 ਵਿੱਘ੍ਹਾ ਜ਼ਮੀਨ ਲਈ ਕੁੱਝ ਲੋਕਾਂ ਨੇ ਪਿੰਡ ਦੇ ਇਕ ਵਿਅਕਤੀ ਨੂੰ ਕੁੱਟ-ਕੁੱਟ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਗੁਰਮੀਤ ਸਿੰਘ ਵੱਜੋਂ ਹੋਈ ਹੈ। ਇਸ ਮਾਮਲੇ ‘ਚ ਥਾਣਾ ਡੇਹਲੋਂ ਦੀ ਪੁਲਸ ਨੇ ਸ਼ਿੰਗਾਰਾ ਸਿੰਘ, ਰਾਜੂ, ਲਾਡੀ, ਬੰਟੀ ਅਤੇ ਜਗਪ੍ਰੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਕੁੱਝ ਘੰਟਿਆਂ ਅੰਦਰ ਹੀ ਜਗਪ੍ਰੀਤ ਸਿੰਘ ਅਤੇ ਲਾਡੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।