ਨੂਹ ਹਿੰਸਾ ਦੇ ਮੁਲਜ਼ਮ ਦੇ ਪੈਰ ‘ਚ ਗੋਲੀ ਲੱਗਣ ਮਗਰੋਂ ਗ੍ਰਿਫ਼ਤਾਰ

ਨੂਹ- ਹਰਿਆਣਾ ਦੇ ਨੂਹ ‘ਚ ਹੋਈ ਹਿੰਸਾ ਦੇ ਦੋਸ਼ੀਆਂ ‘ਤੇ ਪੁਲਸ ਲਗਾਤਾਰ ਸ਼ਿਕੰਜਾ ਕੱਸ ਰਹੀ ਹੈ। ਪੁਲਸ ਨੇ ਅੱਜ ਇਕ ਹੋਰ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਮੁਕਾਬਲੇ ਮਗਰੋਂ ਦੋਸ਼ੀ ਆਮਿਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜੋ ਕਿ ਡਿਢਾਰਾ ਪਿੰਡ ਦਾ ਰਹਿਣ ਵਾਲਾ ਹੈ। ਪੁਲਸ ਨੇ ਦੱਸਿਆ ਕਿ ਦੋਸ਼ੀ ਅਤੇ ਉਸ ਦੇ ਸਹਿਯੋਗੀਆਂ ਦੇ ਤਾਵੜੂ ਨੇੜੇ ਅਰਾਵਲੀ ਪਹਾੜੀਆਂ ਵਿਚ ਲੁੱਕੇ ਹੋਣ ਦੀ ਜਾਣਕਾਰੀ ਮਿਲਣ ਮਗਰੋਂ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਸੀ।  ਦੋਸ਼ੀ ਨੇ ਪੁਲਸ ‘ਤੇ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਪੁਲਸ ਦੀ ਜਵਾਬੀ ਕਾਰਵਾਈ ‘ਚ ਉਸ ਦੇ ਪੈਰ ‘ਚ ਗੋਲੀ ਲੱਗ ਗਈ। ਜਿਸ ਤੋਂ ਬਾਅਦ ਪੁਲਸ ਨੇ ਦੋਸ਼ੀ ਆਮਿਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੂੰ ਇਲਾਜ ਲਈ ਨਲਹੜ ਮੈਡੀਕਲ ਕਾਲਜ ‘ਚ ਦਾਖ਼ਲ ਕਰਵਾਇਆ ਗਿਆ ਹੈ। 

ਤਲਾਸ਼ੀ ਦੌਰਾਨ ਪੁਲਸ ਨੂੰ ਉਸ ਤੋਂ ਗੈਰ-ਕਾਨੂੰਨੀ ਦੇਸੀ ਕੱਟਾ ਅਤੇ 5 ਕਾਰਤੂਸ ਬਰਾਮਦ ਕੀਤੇ ਹਨ। ਨੂਹ ਅਪਰਾਧ ਜਾਂਚ ਸ਼ਾਖਾ ਨਿਰੀਖਣ ਅਮਿਤ ਨੂੰ ਸੂਚਨਾ ਮਿਲੀ ਕਿ ਹਿੰਸਾ ਦੇ ਮਾਮਲੇ ‘ਚ ਸ਼ਾਮਲ ਇਕ ਦੋਸ਼ੀ ਆਮਿਰ ਸੀਲਖੋ ਪਹਾੜ ਦੇ ਇਕ ਖੰਡਹਰ ਵਿਚ ਹੈ। ਸੂਚਨਾ ਮਿਲਦੇ ਹੀ ਗਠਿਤ ਦੀ ਟੀਮ ਮੌਕੇ ‘ਤੇ ਪਹੁੰਚੀ ਤਾਂ ਦੋਸ਼ੀ ਵਲੋਂ ਫਾਇਰ ਕੀਤੀ। ਜਿਸ ਤੋਂ ਬਾਅਦ ਸੀ. ਆਈ. ਏ. ਟੀਮ ਵਲੋਂ ਜਵਾਬੀ ਕਾਰਵਾਈ ‘ਚ ਫਾਇਰਿੰਗ ਕੀਤੀ ਗਈ। ਇਸ ਮੁਕਾਬਲੇ ‘ਚ ਦੋਸ਼ੀ ਦੇ ਸੱਜੇ ਪੈਰ ‘ਚ ਗੋਲੀ ਲੱਗੀ।

ਇਸ ਤੋਂ ਪਹਿਲਾਂ 10 ਅਗਸਤ ਨੂੰ ਦੋ ਦੋਸ਼ੀਆਂ ਦਾ ਪੁਲਸ ਨੇ ਐਨਕਾਊਂਟਰ ਕੀਤਾ ਸੀ। ਦੋਹਾਂ ਦੋਸ਼ੀਆਂ ਦੇ ਪੈਰ ‘ਚ ਗੋਲੀ ਲੱਗੀ ਸੀ। ਨੂਹ ਹਿੰਸਾ ਦੇ ਦੋਹਾਂ ਦੋਸ਼ੀਆਂ ਦਾ ਨਾਂ ਮੁਨਸੈਦ ਅਤੇ ਸੈਕੂਲ ਹੈ। ਦੋਹਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ  ਲਿਆ ਸੀ। ਇਸ ਦੌਰਾਨ ਦੋਹਾਂ ਪਾਸਿਓਂ ਫਾਇਰਿੰਗ ਹੋਈ। ਪੁਲਸ ਨੇ ਵੀ ਜਵਾਬੀ ਫਾਇਰਿੰਗ ਕੀਤੀ। ਇਸ ਤੋਂ ਬਾਅਦ ਦੋ ਦੋਸ਼ੀਆਂ ਦੇ ਪੈਰ ‘ਚ ਗੋਲੀ ਲੱਗੀ। ਵਿਸ਼ਵ ਹਿੰਦੂ ਪ੍ਰੀਸ਼ਦ ਦੀ ਯਾਤਰਾ ਨੂੰ ਰੋਕਣ ਦੀ ਕੋਸ਼ਿਸ਼ ਨੂੰ ਲੈ ਕੇ 31 ਜੁਲਾਈ ਨੂੰ ਨੂਹ ‘ਚ ਸ਼ੁਰੂ ਹੋਈ ਝੜਪ ਗੁਰੂਗ੍ਰਾਮ ਤੱਕ ਫੈਲ ਗਈ ਸੀ। ਇਸ ਹਿੰਸਾ ਵਿਚ ਦੋ ਹੋਮ ਗਾਰਡ ਅਤੇ ਇਕ ਮੌਲਵੀ ਸਮੇਤ 6 ਲੋਕਾਂ ਦੀ ਮੌਤ ਹੋ ਗਈ ਸੀ। 

Add a Comment

Your email address will not be published. Required fields are marked *