ਨਿਊਜ਼ੀਲੈੈਂਡ ‘ਚ ਨੈਸ਼ਨਲ ਪਾਰਟੀ ਵੱਲੋਂ ਕੈਂਸਰ ਦਾ ਇਲਾਜ ਹੋਵੇਗਾ ਮੁਫਤ

ਆਕਲੈਂਡ- ਨੈਸ਼ਨਲ ਪਾਰਟੀ ਪ੍ਰਧਾਨ ਕ੍ਰਿਸਟੋਫਰ ਲਕਸਨ ਨੇ ਅੱਜ ਆਪਣੀ ਪਾਰਟੀ ਦੀ ਇਕ ਪਾਲਸੀ ਦਾ ਐਲਾਨ ਕੀਤਾ ਹੈ ਕਿ ਜੇਕਰ ਨੈਸ਼ਨਲ ਪਾਰਟੀ ਜੇ ਸੱਤਾ ਵਿੱਚ ਆਉਂਦੀ ਹੈ ਤਾਂ ਉਹਨਾਂ ਦੀ ਸਰਕਾਰ ਵੱਲੋਂ ਆਸਟ੍ਰੇਲੀਆਂ ਵਾਂਗ ਕੈਂਸਰ ਦੀਆਂ 13 ਬਿਮਾਰੀਆਂ ਦਾ ਇਲਾਜ ਨਿਊਜ਼ੀਲੈਂਡ ਵਾਸੀਆਂ ਲਈ ਬਿਲਕੁਲ ਮੁਫਤ ਕੀਤਾ ਜਾਵੇਗਾ।
ਇਸ ਮੌਕੇ ਉਹਨਾਂ ਕਿਹਾ ਕਿ ਹਰ ਸਾਾਲ ਹਜਾਰਾਂ ਨਿਊਜ਼ੀਲੈਂਡ ਵਾਸੀ ਇਸ ਨਾਮੁਰਾਦ ਬਿਮਾਰੀ ਦੇ ਹੱਥੋਂ ਆਪਣੀ ਜਾਨ ਗੁਆ ਬੈਠਦੇ ਹਨ ਤੇ ਹਰ ਇੱਕ ਨਿਊਜ਼ੀਲੈਂਡ ਵਾਸੀ ਨੇ ਆਪਣੇ ਰਿਸ਼ਤੇਦਾਰ ਜਾਂ ਦੋਸਤਾਂ ਦੇ ਰਾਂਹੀ ਇਸ ਬਿਮਾਰੀ ਦੇ ਬੁਰੇ ਪ੍ਰਭਾਵ ਨੂੰ ਮਹਿਸੂਸ ਕੀਤਾ ਹੈ। ਨਿਊਜ਼ੀਲੈਂਡ ਦੀ ਕੈਂਸਰ ਕੰਟਰੋਲ ਏਜੰਸੀ ਨੇ 13 ਕੈਂਸਰ ਦੇ ਇਲਾਜਾਂ ਦੀ ਪੁਸ਼ਟੀ ਕੀਤੀ ਹੈ, ਜੋ ਆਸਟ੍ਰੇਲੀਆਂ ਵਿੱਚ ਬਿਲਕੁਲ ਮੁਫਤ ਹਨ। ਪਰ ਨਿਊਜ਼ੀਲੈਂਡ ਵਿੱਚ ਅਜਿਹਾ ਨਹੀਂ ਹੋਵੇਗਾ। ਨੈਸ਼ਨਲ ਪਾਰਟੀ ਦੇ ਸੱਤਾ ਵਿੱਚ ਆਉਣ ਤੇ ਹੀ ਇਹ 13 ਬਿਮਾਰੀਆਂ ਦੇ ਇਲਾਜ ਮੁਫਤ ਕਰ ਦਿੱਤੇ ਜਾਣਗੇ।

Add a Comment

Your email address will not be published. Required fields are marked *