ਬ੍ਰੌਡਵੇ ਅਭਿਨੇਤਾ ਕ੍ਰਿਸ ਪੇਲੁਸੋ ਦਾ ਹੋਇਆ ਦੇਹਾਂਤ

ਨਿਊਯਾਰਕ : ਬੀਤੇਂ ਦਿਨ ਬ੍ਰੌਡਵੇ ਅਭਿਨੇਤਾ ਕ੍ਰਿਸ ਪੇਲੁਸੋ, ਜੋ ਕਿ ‘ਮਾਮਾ ਮੀਆ’ ਤੇ ‘ਵਿੱਕਡ’ ਵਰਗੀਆਂ ਪ੍ਰੋਡਕਸ਼ਨਾਂ ਵਿੱਚ ਆਪਣੇ ਕੰਮ ਲਈ ਜਾਣੇ ਜਾਂਦੇ ਸਨ, ਦੀ ਬੀਤੇ ਦਿਨੀਂ ਮੌਤ ਹੋ ਗਈ। ਉਨ੍ਹਾਂ ਦੇ ਪਰਿਵਾਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ। ਉਹ 40 ਸਾਲ ਦੀ ਉਮਰ ਦੇ ਸਨ। ਮੌਤ ਦੇ ਕਾਰਨ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ। ਪਲੇਬਿਲ ਦੀ ਇਕ ਰਿਪੋਰਟ ਅਨੁਸਾਰ ਉਨ੍ਹਾਂ ਦੇ ਅਚਾਨਕ ਗੁਜ਼ਰਨ ‘ਤੇ ਉਨ੍ਹਾਂ ਦੇ ਚਾਹੁਣ ਵਾਲੇ ਲੋਕਾਂ ਨੂੰ ਵਿਸ਼ਵਾਸ ਨਹੀਂ ਸੀ ਹੋ ਰਿਹਾ। ਅਮਰੀਕਾ ਦੀ ਮਿਸ਼ੀਗਨ ਯੂਨੀਵਰਸਿਟੀ ਦੇ ਥਿਏਟਰ ਵਿਭਾਗ ਦਾ ਇਕ ਐਲੂਮ, ਪੇਲੁਸੋ ਬ੍ਰੌਡਵੇ ‘ਤੇ ਇਕ ਸਤਿਕਾਰਤ ਅੰਡਰਸਟੱਡੀ ਵਜੋਂ ਜਾਣਿਆ ਜਾਂਦਾ ਸੀ।

Add a Comment

Your email address will not be published. Required fields are marked *