ਦੇਵਦੱਤ ਪਡਿੱਕਲ ਫ੍ਰੈਕਚਰ ਹੋਣ ਕਾਰਨ ਚਾਰ ਹਫ਼ਤਿਆਂ ਲਈ ਕ੍ਰਿਕਟ ਤੋਂ ਬਾਹਰ

ਬੈਂਗਲੁਰੂ– ਭਾਰਤ ਦੇ ਸਲਾਮੀ ਬੱਲੇਬਾਜ਼ ਦੇਵਦੱਤ ਪਡਿੱਕਲ ਨੇ ਵੀਰਵਾਰ ਨੂੰ ਪੁਸ਼ਟੀ ਕੀਤੀ ਕਿ ਅੰਗੂਠੇ ‘ਚ ਫ੍ਰੈਕਚਰ ਹੋਣ ਕਾਰਨ ਉਹ ਤਿੰਨ ਤੋਂ ਚਾਰ ਹਫ਼ਤਿਆਂ ਤੱਕ ਕ੍ਰਿਕਟ ਤੋਂ ਬਾਹਰ ਰਹਿਣਗੇ। 2021 ‘ਚ ਭਾਰਤ ਲਈ 2 ਟੀ-20 ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਦੇਵਦੱਤ ਨੂੰ ਇਸ ਮਹੀਨੇ ਦੀ ਸ਼ੁਰੂਆਤ ‘ਚ ਦੇਵਧਰ ਟਰਾਫੀ ‘ਚ ਖੇਡਦੇ ਹੋਏ ਸੱਟ ਲੱਗ ਗਈ ਸੀ। ਸੱਟ ਕਾਰਨ ਪਡਿੱਕਲ ਇੱਥੇ ਚੱਲ ਰਹੇ ਮਹਾਰਾਜਾ ਕੇ.ਐੱਸ.ਸੀ.ਏ. ਟੀ-20 ਟੂਰਨਾਮੈਂਟ ‘ਚ ਵੀ ਨਹੀਂ ਖੇਡ ਰਹੇ ਹਨ। ਉਸ ਨੂੰ ਗੁਲਬਰਗਾ ਮਿਸਟਿਕਸ ਟੀਮ ਨੇ ਚੁਣਿਆ ਸੀ।

ਪਡਿੱਕਲ ਨੇ ਕਿਹਾ ਕਿ ਦੇਵਧਰ ਟਰਾਫੀ ਦੌਰਾਨ ਮੇਰੇ ਖੱਬੇ ਹੱਥ ਦੇ ਅੰਗੂਠੇ ‘ਚ ਫਰੈਕਚਰ ਹੋ ਗਿਆ ਸੀ। ਇਸ ਲਈ ਮੈਨੂੰ ਇਸ ਦੇ ਇਲਾਜ ਲਈ ਮਾਮੂਲੀ ਸਰਜਰੀ ਕਰਵਾਉਣੀ ਪਈ। ਮੈਂ ਸ਼ਾਇਦ ਤਿੰਨ ਤੋਂ ਚਾਰ ਹੋਰ ਹਫ਼ਤਿਆਂ ਲਈ ਖੇਡ ਤੋਂ ਦੂਰ ਰਹਾਂਗਾ। ਮੈਂ ਜਲਦੀ ਹੀ ਮੈਦਾਨ ‘ਤੇ ਵਾਪਸੀ ਦੀ ਉਮੀਦ ਕਰਾਂਗਾ।

Add a Comment

Your email address will not be published. Required fields are marked *