CTET ਦੇਣ ਵਾਲੇ ਪ੍ਰੀਖਿਆਰਥੀਆਂ ਲਈ ਜ਼ਰੂਰੀ ਸੂਚਨਾ

ਲੁਧਿਆਣਾ : ਐਤਵਾਰ ਨੂੰ ਹੋਣ ਵਾਲੇ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਦੇ ਸੈਂਟਰਲ ਟੀਚਰ ਐਲੀਜਿਬਿਲਟੀ ਟੈਸਟ (ਸੀ. ਟੀ. ਈ. ਟੀ.) ’ਚ ਸ਼ਾਮਲ ਹੋਣ ਵਾਲੇ ਪ੍ਰੀਖਿਆਰਥੀਆਂ ਲਈ ਇਹ ਖ਼ਬਰ ਜ਼ਰੂਰੀ ਹੈ। ਸੀ. ਬੀ. ਐੱਸ. ਈ. ਵਲੋਂ ਸੀਟੈੱਟ ਲਈ ਬਣਾਏ ਨਿਯਮਾਂ ਮੁਤਾਬਕ ਪ੍ਰੀਖਿਆਰਥੀਆਂ ਨੂੰ ਪ੍ਰੀਖਿਆ ਤੋਂ ਘੱਟ ਤੋਂ ਘੱਟੋ-ਘੱਟ ਇਕ ਘੰਟਾ ਪਹਿਲਾਂ ਸੈਂਟਰ ’ਚ ਪੁੱਜਣਾ ਹੋਵੇਗਾ ਤਾਂ ਕਿ ਉੱਥੋਂ ਦੀਆਂ ਫਾਰਮੈਲਟੀਆਂ ਪੂਰੀਆਂ ਕਰਨ ’ਚ ਸਮਾਂ ਲੱਗਣ ਨਾਲ ਉਨ੍ਹਾਂ ਦਾ ਪੇਪਰ ਨਾ ਨਿਕਲ ਜਾਵੇ। ਇਹੀ ਨਹੀਂ, ਪ੍ਰੀਖਿਆਰਥੀਆਂ ਨੂੰ ਆਪਣਾ ਐਡਮਿਟ ਕਾਰਡ ਅਤੇ ਵੈਲਿਡ ਫੋਟੋ ਆਈ. ਡੀ. ਜ਼ਰੂਰ ਲੈ ਕੇ ਜਾਣੀ ਹੋਵੇਗੀ ਕਿਉਂਕਿ ਇਸ ਤੋਂ ਬਿਨਾਂ ਸੈਂਟਰ ’ਚ ਦਾਖ਼ਲਾ ਨਹੀਂ ਮਿਲੇਗਾ। ਟੈਸਟ 20 ਅਗਸਤ ਨੂੰ ਲਿਆ ਜਾਵੇਗਾ। ਪ੍ਰੀਖਿਆ ਤੋਂ 2 ਦਿਨ ਪਹਿਲਾਂ ਮਤਲਬ ਸ਼ੁੱਕਰਵਾਰ ਨੂੰ ਐਗਜ਼ਾਮ ਦੇ ਐਡਮਿਟ ਕਾਰਡ ਜਾਰੀ ਹੋਣਗੇ।

ਦੱਸ ਦੇਈਏ ਕਿ ਪ੍ਰੀਖਿਆ ਦੇ ਪ੍ਰੀ-ਐਡਮਿਟ ਕਾਰਡ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ, ਜਿਸ ਵਿਚ ਪ੍ਰੀਖਿਆਰਥੀ ਨੂੰ ਜਾਣਕਾਰੀ ਮਿਲ ਗਈ ਹੈ ਕਿ ਉਨ੍ਹਾਂ ਦਾ ਸੈਂਟਰ ਕਿੱਥੇ ਹੈ। ਇਸ ਲਈ ਉਹ ਪਹਿਲਾਂ ਹੀ ਆਪਣੇ ਸਫ਼ਰ ਤੋਂ ਲੈ ਕੇ ਦੂਜੇ ਪ੍ਰਬੰਧ ਕਰ ਸਕਦੇ ਹਨ। ਸੀ. ਬੀ. ਐੱਸ. ਈ. ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਹੈ ਕਿ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਮਨਮਰਜ਼ੀ ਦੇ ਸੈਂਟਰ ਅਲਾਟ ਨਹੀਂ ਹੋ ਸਕੇ ਹਨ ਪਰ ਅਜਿਹਾ ਤਕਨੀਕੀ ਕਾਰਨਾਂ ਕਰ ਕੇ ਹੋਇਆ ਹੈ। ਅਜਿਹੇ ਵਿਚ ਉਨ੍ਹਾਂ ਨੂੰ ਸ਼ਹਿਰ ਦਾ ਸੈਂਟਰ ਦੇਣ ਦਾ ਯਤਨ ਕੀਤਾ ਗਿਆ ਹੈ। ਇਸ ਸਬੰਧੀ ਕੋਈ ਰਿਕਵੈਸਟ ਨਹੀਂ ਲਈ ਜਾਵੇਗੀ, ਜੋ ਸੈਂਟਰ ਅਲਾਟ ਹੋਇਆ ਹੈ, ਉੱਥੇ ਹੀ ਪ੍ਰੀਖਿਆ ਦੇਣੀ ਪਵੇਗੀ।

ਪ੍ਰੀਖਿਆ ਤੋਂ ਪਹਿਲਾਂ ਬੋਰਡ ਨੇ ਕੁੱਝ ਨਿਯਮ ਜਾਰੀ ਕੀਤੇ ਹਨ, ਜਿਸ ਦਾ ਪ੍ਰੀਖਿਆਰਥੀਆਂ ਨੂੰ ਧਿਆਨ ਰੱਖਣਾ ਪਵੇਗਾ। ਸੀਟੈੱਟ ਦੇਣ ਆਉਣ ਵਾਲੇ ਪ੍ਰੀਖਿਆਰਥੀਆਂ ਨੂੰ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਣ ਦੇ ਨਾਲ ਹੀ ਮੂੰਹ ਢੱਕ ਕੇ ਸੈਂਟਰ ’ਚ ਦਾਖ਼ਲ ਹੋਣਾ ਪਵੇਗਾ। ਪ੍ਰੀਖਿਆਰਥੀ ਆਪਣੇ ਨਾਲ ਸੀ. ਟੀ. ਈ. ਟੀ. ਐਡਮਿਟ ਕਾਰਡ, ਵੈਲਿਡ ਫੋਟੋ ਆਈਡੈਂਟਿਟੀ ਕਾਰਡ, ਫੇਸ ਮਾਸਕ, ਪਰਸਨਲ ਹੈਂਡ ਸੈਨੀਟਾਈਜ਼ਰ ਅਤੇ ਟ੍ਰਾਂਸਪੇਰੈਂਟ ਵਾਟਰ ਬੋਟਲ ਲੈ ਕੇ ਜਾਣ।

ਇਹ ਇਕ ਆਫਲਾਈਨ ਪ੍ਰੀਖਿਆ ਹੈ, ਜੋ ਪੈੱਨ ਪੇਪਰ ਮੋਡ ’ਚ ਹੋਵੇਗੀ। ਇਸ ਵਿਚ 2 ਪੇਪਰ ਹੋਣਗੇ ਅਤੇ ਮਲਟੀਪਲ ਚੁਆਇਸ ਕੁਵੈਸ਼ਚਨ ਆਉਣਗੇ। ਪ੍ਰੀਖਿਆ ਦਾ ਸਮਾਂ 2.30 ਘੰਟੇ ਹੈ ਅਤੇ ਕੁੱਲ 150 ਸਵਾਲ ਪੁੱਛੇ ਜਾਣਗੇ। ਸਹੀ ਜਵਾਬ ਲਈ 1 ਅੰਕ ਮਿਲੇਗਾ ਅਤੇ ਐਗਜ਼ਾਮ ’ਚ ਨੈਗੇਟਿਵ ਮਾਰਕਿੰਗ ਨਹੀਂ ਹੈ।

Add a Comment

Your email address will not be published. Required fields are marked *