ਭਾਜਪਾ ਦੇ ਸੰਸਦ ਮੈਂਬਰ ਆਰ. ਕੇ. ਪਟੇਲ ਸਮੇਤ 19 ਨੂੰ ਸਜ਼ਾ

ਚਿੱਤਰਕੂਟ– ਉੱਤਰ ਪ੍ਰਦੇਸ਼ ਦੇ ਚਿਤਰਕੂਟ ਜ਼ਿਲੇ ਦੀ ਇਕ ਅਦਾਲਤ ਨੇ ਭਾਜਪਾ ਸੰਸਦ ਮੈਂਬਰ ਆਰ. ਕੇ. ਪਟੇਲ ਸਮੇਤ 16 ਲੋਕਾਂ ਨੂੰ ਇਕ ਸਾਲ ਅਤੇ 3 ਨੂੰ ਇਕ ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਇਸ ਤੋਂ ਇਲਾਵਾ ਇਕ ਮੁਲਜ਼ਮ ਦੀ ਮੌਤ ਹੋ ਚੁੱਕੀ ਹੈ। ਵਧੀਕ ਜ਼ਿਲਾ ਅਤੇ ਸੈਸ਼ਨ ਜੱਜ ਦੀ ਅਦਾਲਤ ਨੇ ਬਹੁਜਨ ਸਮਾਜ ਪਾਰਟੀ (ਬਸਪਾ) ਸਰਕਾਰ ਦੇ ਕਾਰਜਕਾਲ ’ਚ ਸਮਾਤਵਾਦੀ ਪਾਰਟੀ (ਸਪਾ) ਵਰਕਰਾਂ ਵੱਲੋਂ ਪ੍ਰਦਰਸ਼ਨ ਦੌਰਾਨ ਪੁਲਸ ’ਤੇ ਪਥਰਾਅ ਅਤੇ ਟ੍ਰੇਨ ਰੋਕਣ ਦੇ ਮਾਮਲੇ ’ਚ 20 ਲੋਕਾਂ ’ਤੇ ਦੋਸ਼ ਸਿੱਧ ਕਰਦੇ ਹੋਏ ਬਾਂਦਾ ਚਿਤਰਕੂਟ ਦੇ ਸੰਸਦ ਮੈਂਬਰ ਆਰ. ਕੇ. ਪਟੇਲ ਅਤੇ ਦਸਿਊ ਸਮਰਾਟ ਦਾਦੂਆ ਦੇ ਬੇਟੇ ਅਤੇ ਸਾਬਕਾ ਵਿਧਾਇਕ ਵੀਰ ਸਿੰਘ ਸਮੇਤ 16 ਲੋਕਾਂ ਨੂੰ ਇਕ-ਇਕ ਸਾਲ ਦੀ ਸਜ਼ਾ ਸੁਣਾਈ ਗਈ ਹੈ।

20 ਦੋਸ਼ੀਆਂ ’ਚੋਂ ਇਕ ਰਾਜ ਬਹਾਦਰ ਯਾਦਵ ਦੀ ਮੌਤ ਹੋ ਚੁੱਕੀ ਹੈ, ਜਦਕਿ ਮਹਿੰਦਰ ਗੁਲਾਟੀ, ਗੁਲਾਬ ਅਤੇ ਰਾਜੇਂਦਰ ਸ਼ੁਕਲਾ ਨੂੰ ਇਕ-ਇਕ ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਇਸਤਗਾਸਾ ਪੱਖ ਦੇ ਵਕੀਲ ਨੇ ਦੱਸਿਆ ਕਿ 16 ਸਤੰਬਰ 2009 ਨੂੰ ਬਸਪਾ ਸਰਕਾਰ ’ਚ ਐੱਸ. ਪੀਜ਼ ਨੇ ਸਰਕਾਰ ਵਿਰੁੱਧ ਧਰਨਾ ਦਿੱਤਾ ਸੀ। ਪੁਲਸ ਨੇ ਅਦਾਲਤ ’ਚ 20 ਵਿਅਕਤੀਆਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਸੀ। ਇਕ ਮੁਲਜ਼ਮ ਸਾਬਕਾ ਸਪਾ ਜ਼ਿਲਾ ਪ੍ਰਧਾਨ ਦੀ ਮੌਤ ਹੋ ਚੁੱਕੀ ਹੈ। ਮੌਜੂਦਾ ਭਾਜਪਾ ਸੰਸਦ ਮੈਂਬਰ ਆਰ. ਕੇ. ਪਟੇਲ ਅਤੇ ਭਾਜਪਾ ਦੇ ਮੌਜੂਦਾ ਨਗਰਪਾਲਿਕਾ ਚੇਅਰਮੈਨ ਨਰਿੰਦਰ ਗੁਪਤਾ ਸਮੇਤ 6 ਮੁਲਜ਼ਮ ਪਹਿਲਾਂ ਸਮਾਜਵਾਦੀ ਪਾਰਟੀ (ਸਪਾ) ’ਚ ਸਨ।

Add a Comment

Your email address will not be published. Required fields are marked *