‘ਮੈਂ ਹਿੰਦੂ ਦੀ ਹੈਸੀਅਤ ਨਾਲ ਆਇਆ ਹਾਂ…’, ਰਾਮ ਕਥਾ ਸੁਣਨ ਪਹੁੰਚੇ ਬ੍ਰਿਟਿਸ਼ PM ਰਿਸ਼ੀ ਸੁਨਕ

 ਯੂਕੇ ਦੀ ਕੈਂਬ੍ਰਿਜ ਯੂਨੀਵਰਸਿਟੀ ‘ਚ ਮੰਗਲਵਾਰ ਨੂੰ ਭਾਰਤੀ ਸੁਤੰਤਰਤਾ ਦਿਵਸ ਮੌਕੇ ਮੋਰਾਰੀ ਬਾਪੂ ਨੇ ਰਾਮ ਕਥਾ ਦੀ ਸ਼ੁਰੂਆਤ ਕੀਤੀ। ਰਾਮ ਕਥਾ ਸੁਣਨ ਲਈ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਵੀ ਪਹੁੰਚੇ। ਇਸ ਮੌਕੇ ਸੁਨਕ ਨੇ ਕਿਹਾ ਕਿ ਉਹ ਰਾਮ ਕਥਾ ਸੁਣਨ ਲਈ ਪ੍ਰਧਾਨ ਮੰਤਰੀ ਦੀ ਹੈਸੀਅਤ ਨਾਲ ਨਹੀਂ ਆਏ, ਉਹ ਇਕ ਹਿੰਦੂ ਹੋਣ ਦੇ ਨਾਤੇ ਇੱਥੇ ਪਹੁੰਚੇ ਹਨ। ਰਿਸ਼ੀ ਸੁਨਕ ਨੇ ਜੈ ਸੀਆਰਾਮ ਕਹਿ ਕੇ ਆਪਣੇ ਸੰਬੋਧਨ ਦੀ ਸ਼ੁਰੂਆਤ ਕੀਤੀ। ਇਸ ਦੇ ਜਵਾਬ ‘ਚ ਰਾਮ ਕਥਾ ਸੁਣਨ ਲਈ ਆਏ ਲੋਕਾਂ ਨੇ ਵੀ ਜੈ ਸੀਆਰਾਮ ਕਿਹਾ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

ਰਿਸ਼ੀ ਸੁਨਕ ਨੇ ਕਿਹਾ ਕਿ ਅੱਜ ਭਾਰਤ ਦਾ ਸੁਤੰਤਰਤਾ ਦਿਵਸ ਹੈ। ਇਸ ਮੌਕੇ ਕੈਂਬ੍ਰਿਜ ਯੂਨੀਵਰਸਿਟੀ ‘ਚ ਮੋਰਾਰੀ ਬਾਪੂ ਦੀ ਰਾਮ ਕਥਾ ਵਿੱਚ ਹਾਜ਼ਰ ਹੋਣਾ ਮੇਰੇ ਲਈ ਮਾਣ ਅਤੇ ਖੁਸ਼ੀ ਦੀ ਗੱਲ ਹੈ। ਬਾਪੂ, ਮੈਂ ਇੱਥੇ ਪ੍ਰਧਾਨ ਮੰਤਰੀ ਦੇ ਤੌਰ ‘ਤੇ ਨਹੀਂ ਸਗੋਂ ਇਕ ਹਿੰਦੂ ਦੇ ਰੂਪ ‘ਚ ਆਇਆ ਹਾਂ।

ਸੁਨਕ ਨੇ ਕਿਹਾ ਕਿ ਭਗਵਾਨ ਰਾਮ ਹਮੇਸ਼ਾ ਉਨ੍ਹਾਂ ਲਈ ਪ੍ਰੇਰਨਾਦਾਇਕ ਹਸਤੀ ਬਣੇ ਰਹਿਣਗੇ। ਮੈਂ ਅੱਜ ਇੱਥੇ ਉਸ ਰਾਮਾਇਣ ਨੂੰ ਯਾਦ ਕਰ ਰਿਹਾ ਹਾਂ, ਜਿਸ ‘ਤੇ ਬਾਪੂ ਬੋਲਦੇ ਹਨ, ਨਾਲ ਹੀ ਭਗਵਦ ਗੀਤਾ ਅਤੇ ਹਨੂੰਮਾਨ ਚਾਲੀਸਾ ਨੂੰ ਵੀ ਯਾਦ ਕਰਦਾ ਹਾਂ। ਮੇਰੇ ਲਈ ਭਗਵਾਨ ਰਾਮ ਹਮੇਸ਼ਾ ਜੀਵਨ ਦੀਆਂ ਚੁਣੌਤੀਆਂ ਦਾ ਸਾਹਸ, ਨਿਮਰਤਾ ਨਾਲ ਰਾਜ ਕਰਨ ਅਤੇ ਨਿਰਸਵਾਰਥ ਕੰਮ ਕਰਨ ਲਈ ਇਕ ਪ੍ਰੇਰਣਾਦਾਇਕ ਹਸਤੀ ਹੋਣਗੇ।ਰਿਸ਼ੀ ਸੁਨਕ ਨੇ ਮੰਚ ‘ਤੇ ਆਰਤੀ ‘ਚ ਵੀ ਹਿੱਸਾ ਲਿਆ। ਮੋਰਾਰੀ ਬਾਪੂ ਨੇ ਉਨ੍ਹਾਂ ਨੂੰ ਸੋਮਨਾਥ ਮੰਦਰ ਤੋਂ ਜਯੋਤਿਰਲਿੰਗ ਰਾਮ ਕਥਾ ਯਾਤਰਾ ਲਈ ਪਵਿੱਤਰ ਭੇਟ ਵਜੋਂ ਇਕ ਪਵਿੱਤਰ ਸ਼ਿਵਲਿੰਗ ਭੇਟ ਕੀਤਾ।

Add a Comment

Your email address will not be published. Required fields are marked *