ਸਕਾਈ ਟੀ.ਵੀ ਦੀਆਂ ਸੇਵਾਵਾਂ ਦੀ ਕੀਮਤ ‘ਚ ਹੋਵੇਗਾ ਵਾਧਾ
August 16, 2023
![](http://mehakewattan.com/wp-content/uploads/2023/08/download-7.jpg)
ਆਕਲੈਂਡ- ਡਿਜ਼ੀਟਲ ਦੁਨਿਆ ਅੰਦਰ ਨਵੇਂ -ਨਵੇਂ ਮੰਨੋਰੰਜਨ ਵਿੱਚ ਆਏ ਦਿਨ ਵਾਧਾ ਹੁੰਦਾ ਹੋਣਾ ਸੁਭਾਵਿਕ ਹੈ। ਨਵੀਆਂ ਤਕਨੀਕਾਂ ਕਾਰਨ ਉਹਨਾਂ ਦੀਆਂ ਕੀਮਤਾਂ ਵਿੱਚ ਵੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਹੁਣ ਸਕਾਈ ਟੀ.ਵੀ ਨੇ ਬ੍ਰੋਡਬੈਂਡ ਅਤੇ ਮਨੋਰੰਜਨ ਪੈਕੇਜਾਂ ਵਿੱਚ ਵਾਧੇ ਕਰਨ ਦਾ ਐਲਾਨ ਕਰ ਦਿੱਤਾ ਹੈ। 1 ਅਕਤੂਬਰ ਤੋਂ ਇਹਨਾਂ ਦੀਆਂ ਕੀਮਤਾਂ ਵਾਧਾ ਕੀਤਾ ਜਾਵੇਗਾ। ਕੰਪਨੀ ਨੇ ਇਹਨਾਂ ਪੈਕੇੇਜਾਂ ਦੇ ਮੁੱਲ 2019 ਤੋਂਂ ਨਹੀਂ ਵਧਾਏ ਸਨ ਤੇ ਵਧੀਆਂ ਸੇਵਾਵਾਂ ਦੇ ਮੁੱਲਾਂ ਵਿੱਚ ਇਹ ਵਾਧਾ ਜਰੂਰੀ ਦੱਸਿਆ ਜਾ ਰਿਹਾ ਹੈ। ਸਕਾਈ ਟੀ.ਵੀ ਦੇ ਮੂਵੀ ਪੈਕੇਜ 20 ਪ੍ਰਤੀ ਮਹੀਨਾ ਅਤੇ ਬ੍ਰੋਡਬੈਂਡ ਦੇ ਪੈਕੇਜਾਂ ਵਿੱਚ 5 ਪ੍ਰਤੀ ਮਹੀਨੇ ਦੇ ਹਿਸਾਬ ਨਾਲ ਵਾਧਾ ਕੀਤਾ ਜਾਵੇਗਾ। ਸਕਾਈ ਟੀ.ਵੀ ਨਾਲ ਪ੍ਰਭਾਵਿਤ ਗ੍ਰਾਹਕਾਂ ਨੂੰ ਈਮੇਲ ਰਾਂਹੀ ਸੂਚਿਤ ਕੀਤਾ ਜਾਵੇਗਾ।