Elvish Yadav ਨੇ ਰਚਿਆ ਇਤਿਹਾਸ, Bigg Boss OTT 2 ਦਾ ਜਿੱਤਿਆ ਖ਼ਿਤਾਬ

ਮੁੰਬਈ : ਸਲਮਾਨ ਖਾਨ ਦੇ ਸ਼ੋਅ ‘ਬਿੱਗ ਬੌਸ OTT 2’ ਪਿਛਲੇ ਕੁਝ ਦਿਨਾਂ ਤੋਂ ਕਾਫ਼ੀ ਚਰਚਾ ’ਚ ਹੈ। ਲੋਕਾਂ ਇਸ ਦੇ ਗ੍ਰੈਂਡ ਫਿਨਾਲੇ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ। ਸ਼ੋਅ ਨੂੰ ਅੱਜ ਯਾਨੀ 14 ਅਗਸਤ ਨੂੰ ਜੇਤੂ ਮਿਲ ਗਿਆ ਹੈ। ਐਲਵਿਸ਼ ਯਾਦਵ ਨੇ ਸ਼ੋਅ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਇਸ ’ਚ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਵਾਈਲਡ ਕਾਰਡ ਮੁਕਾਬਲੇਬਾਜ਼ ਨੇ ਬਿੱਗ ਬੌਸ ਟਰਾਫੀ ਜਿੱਤੀ ਹੈ।ਉਨ੍ਹਾਂ ਨੂੰ ਬਿੱਗ ਬੌਸ ਓਟੀਟੀ 2 ਦੀ ਟ੍ਰਾਫੀ ਅਤੇ 25 ਲੱਖ ਰੁਪਏ ਮਿਲੇ ਹਨ। ਇਸ ਦੇ ਜੇਤੂ ਦੀ ਦਾਅਵੇਾਦਰੀ ’ਚ ਅਭਿਸ਼ੇਕ ਮਲਹਾਨ ਵੀ ਸਨ ਪਰ ਐਲਵਿਸ਼ ਦੀ ਲੋਕਪ੍ਰਿਅਤਾ ਸਾਹਮਣੇ ਸਾਰੇ ਫਿੱਕੇ ਪੈ ਗਏ। ਉਨ੍ਹਾਂ ਨੂੰ ਜ਼ਬਰਦਸਤ ਵੋਟਾਂ ਮਿਲੀਆਂ।

Add a Comment

Your email address will not be published. Required fields are marked *