ਡਰਾਈਵਰ ਨੇ ਲਾਈਨਮੈਨ ’ਤੇ ਟਰੱਕ ਚਾੜ੍ਹ ਕੇ ਉਤਾਰਿਆ ਮੌਤ ਦੇ ਘਾਟ

ਲੁਧਿਆਣਾ–ਫੋਕਲ ਪੁਆਇੰਟ ਦੇ ਇਲਾਕੇ ’ਚ ਨਸ਼ੇ ਦੀ ਹਾਲਤ ਵਿਚ ਸੜਕ ਦੇ ਵਿਚਕਾਰ ਖੜ੍ਹੇ ਹੋ ਕੇ ਹੁੱਲੜਬਾਜ਼ੀ ਕਰ ਰਹੇ ਟਰੱਕ ਡਰਾਈਵਰ ਅਤੇ ਉਸ ਦੇ ਕਲੀਨਰ ਨਾਲ ਬਿਜਲੀ ਵਿਭਾਗ ਦੇ ਲਾਈਨਮੈਨ ਦੀ ਬਹਿਸ ਹੋ ਗਈ, ਜਿਸ ਤੋਂ ਬਾਅਦ ਡਰਾਈਵਰ ਨੇ ਉਸ ’ਤੇ ਟਰੱਕ ਚੜ੍ਹਾ ਕੇ ਕਤਲ ਕਰ ਦਿੱਤਾ, ਜਿਸ ਦੀ ਮੌਤ ਤੋਂ ਬਾਅਦ ਪੁਲਸ ਦੀ ਢਿੱਲੀ ਕਾਰਵਾਈ ਨੂੰ ਲੈ ਕੇ ਪੀੜਤ ਪਰਿਵਾਰ ਨੇ ਚੌਕੀ ਜੀਵਨ ਨਗਰ ਅੱਗੇ ਧਰਨਾ ਪ੍ਰਦਰਸ਼ਨ ਕਰ ਕੇ ਰੋਡ ਜਾਮ ਕਰ ਦਿੱਤਾ।

ਇਸ ਤੋਂ ਬਾਅਦ ਪੁਲਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਸ਼ਾਂਤ ਕਰਵਾਇਆ ਅਤੇ ਮੁਲਜ਼ਮ ਡਰਾਈਵਰ ’ਤੇ ਕਤਲ ਦਾ ਕੇਸ ਦਰਜ ਕੀਤਾ। ਮੁਲਜ਼ਮ ਡਰਾਈਵਰ ਮਹੇਸ਼ ਕੁਮਾਰ ਅਤੇ ਕਲੀਨਰ ਅਸ਼ਵਨੀ ਕੁਮਾਰ ਹੈ। ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਦਿੰਦੇ ਪੰਕਜ ਪਾਂਡੇ ਨੇ ਦੱਸਿਆ ਕਿ ਉਹ ਫੋਕਲ ਪੁਆਇੰਟ ਫੇਸ-2 ਸਥਿਤ ਬਿਜਲੀ ਆਫਿਸ ਵਿਚ ਬਤੌਰ ਜੇ. ਪੀ. ਕੰਮ ਕਰਦਾ ਹਾਂ। ਉਸ ਦੇ ਨਾਲ ਲਾਈਨਮੈਨ ਗੌਰਵ ਸੋਨੀ ਹੈ, ਜਦਕਿ ਗੌਰਵ ਸੋਨੂ ਪ੍ਰਾਈਵੇਟ ਤੌਰ ’ਤੇ ਲਾਈਨਮੈਨ ਦੇ ਤੌਰ ’ਤੇ ਕੰਮ ਰਿਹਾ ਸੀ।

ਐਤਵਾਰ ਰਾਤ ਲੱਗਭਗ ਸਾਢੇ 10 ਵਜੇ ਦੋਵੇਂ ਬਿਜਲੀ ਠੀਕ ਕਰਨ ਤੋਂ ਬਾਅਦ ਵਾਪਸ ਆਫਿਸ ਜਾ ਰਹੇ ਸਨ। ਰਸਤੇ ਵਿਚ ਉਕਤ ਮੁਲਜ਼ਮ ਟਰੱਕ ਚਾਲਕ ਅਤੇ ਕਲੀਨਰ ਨਸ਼ੇ ’ਚ ਹੁੱਲੜਬਾਜ਼ੀ ਕਰ ਰਹੇ ਸਨ। ਉਨ੍ਹਾਂ ਨੇ ਇਸ ਤਰ੍ਹਾਂ ਕਰਨ ਤੋਂ ਮਨ੍ਹਾ ਕੀਤਾ ਸੀ, ਜਿਸ ਤੋਂ ਬਾਅਦ ਮੁਲਜ਼ਮਾਂ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।

ਗੌਰਵ ਨੇ ਪੀ. ਸੀ. ਆਰ. ਨੂੰ ਫੋਨ ਕੀਤਾ। ਇਸ ਦੌਰਾਨ ਉੱਥੇ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਦਾ ਸਮਝੌਤਾ ਕਰਵਾ ਦਿੱਤਾ, ਜਿਸ ਤੋਂ ਬਾਅਦ ਦੋਵੇਂ ਜਾਣ ਲੱਗੇ, ਜਦ ਗੌਰਵ ਮੋਟਰਸਾਈਕਲ ਸਟਾਰਟ ਕਰਨ ਲੱਗਾ ਤਾਂ ਮਹੇਸ਼ ਅਤੇ ਅਸ਼ਵਨੀ ਟਰੱਕ ਚਲਾ ਕੇ ਲਿਆਏ ਅਤੇ ਗੌਰਵ ’ਤੇ ਚੜ੍ਹ ਗਿਆ। ਉਹ ਬੁਰੀ ਤਰਾਂ ਜ਼ਖ਼ਮੀ ਹੋ ਗਿਆ। ਜਿਸ ਤੋਂ ਬਾਅਦ ਗੌਰਵ ਨੂੰ ਨੇੜੇ ਦੇ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਉੱਧਰ ਏ. ਸੀ. ਪੀ. ਇੰਡਸਟਰੀਅਲ-ਏ, ਜਤਿੰਦਰ ਸਿੰਘ ਚੋਪੜਾ ਨੇ ਦੱਸਿਆ ਕਿ ਇਸ ਮਾਮਲੇ ’ਚ ਪਾਵਰਕਾਮ ਵਿਭਾਗ ਦੇ ਜੇ. ਈ. ਪੰਕਜ ਪਾਂਡੇ ਦੇ ਬਿਆਨਾਂ ’ਤੇ ਮੁਲਜ਼ਮ ਮਹੇਸ਼ ਕੁਮਾਰ ਅਤੇ ਅਸ਼ਵਨੀ ਕੁਮਾਰ ’ਤੇ ਕੇਸ ਦਰਜ ਕੀਤਾ ਹੈ ਅਤੇ ਮੁਲਜ਼ਮਾਂ ਦੀ ਭਾਲ ’ਚ ਤਲਾਸ਼ ਸ਼ੁਰੂ ਕਰ ਦਿੱਤੀ ਹੈ।

Add a Comment

Your email address will not be published. Required fields are marked *