ਈ-ਪੇਪਰ ਅੰਕ 3 ਰਿਲਿਜ਼ ਹੋਣ ‘ਤੇ ਹਰਦੇਵ ਮਾਹੀਨੰਗਲ ਵੱਲੋਂ ਸ਼ੁਭਕਾਮਨਾਵਾਂ
August 14, 2023
ਆਕਲੈਂਡ- ਮਹਿਕ ਏ ਵਤਨ ਦੇ ਸੰਪਾਦਕ ਹਰਦੇਵ ਬਰਾੜ ਵੱਲੋਂ 13 ਅਗਸਤ ਨੂੰ ਈ-ਪੇਪਰ ਦਾ ਤੀਸਰਾ ਅੰਕ ਰਿਲਿਜ਼ ਕੀਤਾ ਗਿਆ ਸੀ। ਜਿਸ ਵਿੱਚ ਮੁੱਖ ਮਹਿਮਾਨ ਮਾਊਂਟ ਰੋਸਕਲਵੈਲ ਮੈਮਰੋਲ ਹਾਲ ਵਿੱਚ ਮਾਇਕਲ ਵੁੱਡ ਐਮ.ਪੀ, ਮਾਊਂਟ ਰੋਸਕਲ ਸਾਬਕਾ ਇਮੀਗ੍ਰੇਸ਼ਨ ਟਰਾਂਸਪੋਰਟ ਮੰਤਰੀ ਸ਼ਾਮਿਲ ਹੋਏ ਅਤੇ ਈ-ਪੇਪਰ ਲਾਂਚ ਕੀਤਾ ਗਿਆ।
ਸਾਹਿਤਕ ਮਿਲਨੀ ਦੌਰਾਨ ਪ੍ਰਸਿੱਧ ਗਾਇਕ ਹਰਦੇਵ ਮਾਹੀਨੰਗਲ ਵੱਲੋਂ ਵਿਸ਼ੇਸ ਤੌਰ ਤੇ ਵਧਾਈ ਦਿੱਤੀ ਗਈ ਅਤੇ ਦੇਸ਼ ਦੀ ਅਜ਼ਾਦੀ ਨੂੰ ਸਨਮਾਨਿਤ ਦੇਸ਼ ਭਗਤੀ ਗੀਤ ਗਾ ਕੇ ਲੋਕਾਂ ਦਾ ਖੂਬ ਮੰਨੋਰੰਜਨ ਕੀਤਾ ਗਿਆ। ਨਿਊਜ਼ੀਲੈਂਡ ਦੇ ਐੱਮ .ਪੀ ਮਾਇਕਲ ਵੁੱਡ ਵੱਲੋਂ ਸਨਮਾਨ ਪੱਤਰ ਵੀ ਦਿੱਤਾ ਗਿਆ। ਹਰਦੇਵ ਬਰਾੜ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਸ਼ਲਾਘਾ ਕੀਤੀ ਅਤੇ ਹਮੇਸ਼ਾ ਉਹਨਾਂ ਨੂੰ ਸਹਿਯੋੋਗ ਦੇਣ ਲਈ ਵਿਚਾਰ ਸਾਂਝੇ ਕੀਤੇ।

