ਅਭਿਸ਼ੇਕ ਬੱਚਨ ਨੇ ‘ਘੂਮਰ’ ’ਚ ਅਭਿਨੈ ਸਮਰੱਥਾ ਨੂੰ ਮੁੜ ਕੀਤਾ ਪ੍ਰਭਾਸ਼ਿਤ

ਮੁੰਬਈ – ਆਰ. ਬਾਲਕੀ ਦੀ ਫ਼ਿਲਮ ‘ਘੂਮਰ’ ਆਪਣੀ ਦਮਦਾਰ ਕਹਾਣੀ ਤੇ ਦੂਰਅੰਦੇਸ਼ੀ ਨਿਰਦੇਸ਼ਨ ਕਾਰਨ ਕਾਫੀ ਉਮੀਦਾਂ ਪੈਦਾ ਕਰ ਰਹੀ ਹੈ। ਇਸ ਫ਼ਿਲਮ ਰਾਹੀਂ ਅਭਿਸ਼ੇਕ ਬੱਚਨ ਨੇ ਆਪਣੀ ਅਦਾਕਾਰੀ ਦੇ ਹੁਨਰ ਨੂੰ ਫਿਰ ਤੋਂ ਪ੍ਰਭਾਸ਼ਿਤ ਕੀਤਾ ਹੈ। ‘ਘੂਮਰ’ ਸਟਾਰਜ਼ ਅਭਿਸ਼ੇਕ ਬੱਚਨ, ਸਯਾਮੀ ਖੇਰ, ਸ਼ਬਾਨਾ ਆਜ਼ਮੀ ਤੇ ਅੰਗਦ ਬੇਦੀ ਹਨ। ਫ਼ਿਲਮ ਆਰ. ਬਾਲਕੀ ਵਲੋਂ ਨਿਰਦੇਸ਼ਿਤ, ਹੋਪ ਪ੍ਰੋਡਕਸ਼ਨ ਤੇ ਸਰਸਵਤੀ ਐਂਟਰਟੇਨਮੈਂਟ ਵਲੋਂ ਨਿਰਮਿਤ ਹੈ।

ਦੱਸ ਦੇਈਏ ਕਿ ਫ਼ਿਲਮ ਦੇ ਟਰੇਲਰ ਨੂੰ 1.3 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜੋ ਦੁਨੀਆ ਭਰ ’ਚ 18 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ।

Add a Comment

Your email address will not be published. Required fields are marked *