CBI ਇੰਸਪੈਕਟਰ ਸੁਖਵਿੰਦਰ ਘੋਤੜਾ ਰਾਸ਼ਟਰਪਤੀ ਪੁਲਸ ਐਵਾਰਡ ਨਾਲ ਸਨਮਾਨਿਤ

ਟਾਂਡਾ ਉੜਮੁੜ : ਟਾਂਡਾ ਦੇ ਬੇਟ ਖੇਤਰ ਦੇ ਪਿੰਡ ਜਲਾਲਪੁਰ ਨਾਲ ਸਬੰਧਤ ਚੰਡੀਗੜ੍ਹ ਸੀ. ਬੀ. ਆਈ. ਪੁਲਸ ਵਿਚ ਸੇਵਾਵਾਂ ਨਿਭਾ ਰਹੇ ਇੰਸਪੈਕਟਰ ਸੁਖਵਿੰਦਰ ਸਿੰਘ ਘੋਤੜਾ ਪੁੱਤਰ ਸ਼ਿੰਗਾਰਾ ਸਿੰਘ ਨੂੰ ਵਧੀਆ ਸੇਵਾਵਾਂ ਬਦਲੇ ਇੰਡੀਅਨ ਮੈਡੀਟੋਰੀਅਲ ਐਵਾਰਡ/ਪੁਲਸ ਐਵਾਰਡ (ਰਾਸ਼ਟਰਪਤੀ ਐਵਾਰਡ) ਨਾਲ ਸਨਮਾਨਿਤ ਕੀਤਾ ਗਿਆ। ਨਵੀਂ ਦਿੱਲੀ ਸੀ .ਬੀ. ਆਈ. ਹੈੱਡਕੁਆਰਟਰ ਵਿਖੇ ਹੋਏ ਇਕ ਸਮਾਗਮ ਦੌਰਾਨ ਅਟਾਰਨੀ ਜਨਰਲ ਆਫ ਇੰਡੀਆ ਆਰ. ਸੰਕਟ ਰਮਣੀ ਨੇ ਉਨ੍ਹਾਂ ਨੂੰ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਕੀਤਾ।

ਜ਼ਿਕਰਯੋਗ ਹੈ ਕਿ ਇੰਸਪੈਕਟਰ ਸੁਖਵਿੰਦਰ ਸਿੰਘ ਵੱਲੋਂ ਸੀ.ਬੀ.ਆਈ. ਵਿਚ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਬਦਲੇ ਉਨ੍ਹਾਂ ਦੀ ਇਸ ਐਵਾਰਡ ਲਈ ਕੁਝ ਮਹੀਨੇ ਪਹਿਲਾਂ ਚੋਣ ਕੀਤੀ ਗਈ ਸੀ। ਹਲਕਾ ਵਿਧਾਇਕ ਟਾਂਡਾ ਜਸਵੀਰ ਸਿੰਘ ਰਾਜਾ, ਸੀਨੀਅਰ ਆਗੂ ਜਸਵੰਤ ਸਿੰਘ ਬਿੱਟੂ ਜਲਾਲਪੁਰ, ਚੇਅਰਮੈਨ ਰਜਿੰਦਰ ਸਿੰਘ ਮਾਰਸ਼ਲ, ਯੂਥ ਆਗੂ ਲਖਵਿੰਦਰ ਸਿੰਘ ਸੇਠੀ ਨੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਉਨ੍ਹਾਂ ਦੇ ਪਿੰਡ ਤੇ ਇਲਾਕੇ ਦਾ ਨਾਂ ਪੂਰੇ ਭਾਰਤ ਵਿਚ ਰੌਸ਼ਨ ਕੀਤਾ ਹੈ। ਇਹ ਐਵਾਰਡ ਮਿਲਣਾ ਸਮੁੱਚੇ ਹਲਕੇ ਟਾਂਡੇ ਲਈ ਮਾਣ ਵਾਲੀ ਗੱਲ ਹੈ।

Add a Comment

Your email address will not be published. Required fields are marked *