ਹਵਾਈ ਅੱਡੇ ‘ਤੇ ਚਾਹ ਪੱਤੀ ਦੇ ਪੈਕੇਟ ‘ਚੋਂ ਨਿਕਲੇ ਕਰੋੜਾਂ ਦੇ ਹੀਰੇ

ਮੁੰਬਈ ਏਅਰ ਕਸਟਮ ਨੇ ਦੁਬਈ ਦੀ ਯਾਤਰਾ ਕਰ ਰਹੇ ਇਕ ਭਾਰਤੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਕੋਲੋਂ 1.49 ਕਰੋੜ ਰੁਪਏ ਮੁੱਲ ਦੇ 1559.6 ਕੈਰੇਟ ਹੀਰੇ ਜ਼ਬਤ ਕੀਤੇ ਹਨ। ਅਧਿਕਾਰੀਆਂ ਨੇ ਕਿਹਾ ਕਿ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਗਿਆ। ਕਸਟਮ ਅਧਿਕਾਰੀਆਂ ਨੇ ਕਿਹਾ,”ਜ਼ਬਤ ਕੀਤੇ ਗਏ ਹੀਰੇ ਇਕ ਚਾਹ ਦੇ ਪੈਕੇਟ ਦੇ ਅੰਦਰ ਬਹੁਤ ਚਲਾਕੀ ਨਾਲ ਲੁਕਾਏ ਗਏ ਸਨ।” ਜ਼ਬਤ ਕੀਤੇ ਗਏ ਹੀਰੇ 1559.6 ਕੈਰੇਟ ਨੈਚੁਰਲ ਅਤੇ ਲੈਬ ‘ਚ ਬਣਾਏ ਗਏ ਸਨ।

ਇਸ ਤੋਂ ਪਹਿਲਾਂ ਕੋਚੀਨ ਕਸਟਮ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇੰਡੀਗੋ ਏਅਰਲਾਈਨਜ਼ ਦੇ ਇਕ ਜਹਾਜ਼ ਦੇ ਪਿਛਲੇ ਟਾਇਲਟ ਤੋਂ ਲਗਭਗ 85 ਲੱਖ ਰੁਪਏ ਦਾ ਸੋਨਾ ਬਰਾਮਦ ਕੀਤਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਸੋਨਾ 2 ਲਾਵਾਰਸ ਬੈਗਾਂ ‘ਚ ਮਿਲਿਆ ਸੀ। ਸੋਨੇ ਦਾ ਭਾਰ ਕਰੀਬ 1,709 ਗ੍ਰਾਮ ਸੀ।

Add a Comment

Your email address will not be published. Required fields are marked *