ਗਣਪਤੀ ਵਿਸਰਜਨ ਦੌਰਾਨ ਵਾਪਰਿਆ ਹਾਦਸਾ, ਪਾਣੀ ਦੇ ਤੇਜ਼ ਵਹਾਅ ’ਚ ਰੁੜ ਗਿਆ ਨੌਜਵਾਨ

ਬਠਿੰਡਾ : ਸ਼ੁੱਕਰਵਾਰ ਸ਼ਾਮ ਨੂੰ ਗਣਪਤੀ ਵਿਸਰਜਨ ਦੌਰਾਨ ਬਠਿੰਡਾ ਨਹਿਰ ਵਿਚ ਪਾਣੀ ਦੇ ਤੇਜ਼ ਵਹਾਅ ਵਿਚ ਇਕ ਨੌਜਵਾਨ ਰੁੜ ਗਿਆ। ਪਤਾ ਲੱਗਦਿਆਂ ਹੀ ਕੁਝ ਲੋਕਾਂ ਅਤੇ ਨੌਜਵਾਨ ਵੈੱਲਫੇਅਰ ਸੋਸਾਇਟੀ ਦੇ ਵਰਕਰਾਂ ਨੇ ਪ੍ਰਸ਼ਾਸਨ ਦੀ ਮਦਦ ਨਾਲ ਨੌਜਵਾਨ ਨੂੰ ਨਹਿਰ ’ਚੋਂ ਕੱਢਣ ਲਈ ਯਤਨ ਸ਼ੁਰੂ ਕਰ ਦਿੱਤੇ। ਜਾਣਕਾਰੀ ਅਨੁਸਾਰ ਬੇਅੰਤ ਨਗਰ ਦਾ ਰਹਿਣ ਵਾਲਾ ਉਦੈ ਕੁਮਾਰ (24) ਆਪਣੇ ਇਲਾਕਾ ਵਾਸੀਆਂ ਨਾਲ ਗਣਪਤੀ ਵਿਸਰਜਨ ਲਈ ਸਰਹਿੰਦ ਨਹਿਰ ਦੀ ਬਠਿੰਡਾ ਬ੍ਰਾਂਚ ’ਤੇ ਆਇਆ ਹੋਇਆ ਸੀ। ਮੂਰਤੀ ਵਿਸਰਜਨ ਕਰਨ ਲਈ ਉਹ ਨਹਿਰ ’ਚ ਉਤਰ ਗਿਆ ਅਤੇ ਪਾਣੀ ਦੇ ਤੇਜ਼ ਵਹਾਅ ਕਾਰਨ ਰੁੜ ਗਿਆ। ਰੌਲਾ ਪਾਉਣ ’ਤੇ ਕੁਝ ਲੋਕਾਂ ਨੇ ਉਸ ਦੀ ਨਹਿਰ ’ਚ ਭਾਲ ਕੀਤੀ ਪਰ ਉਸ ਦਾ ਪਤਾ ਨਹੀਂ ਲੱਗ ਸਕਿਆ।

ਬਾਅਦ ’ਚ ਨੌਜਵਾਨ ਵੈੱਲਫੇਅਰ ਸੋਸਾਇਟੀ ਦੇ ਮੈਂਬਰਾਂ ਨੇ ਮੌਕੇ ’ਤੇ ਪਹੁੰਚ ਕੇ ਭਾਲ ਸ਼ੁਰੂ ਕਰ ਦਿੱਤੀ। ਦੇਰ ਸ਼ਾਮ ਤਕ ਨੌਜਵਾਨ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ। ਪੁਲਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਵੀ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਬਚਾਅ ਕਾਰਜ ਤੇਜ਼ ਕਰ ਦਿੱਤੇ। ਦੂਜੇ ਪਾਸੇ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ’ਤੇ ਵੀ ਵਿਸਰਜਨ ਦੌਰਾਨ ਸੁਰੱਖਿਆ ਦੇ ਪੁਖਤਾ ਪ੍ਰਬੰਧ ਨਾ ਕਰਨ ਦੇ ਦੋਸ਼ ਲਾਏ।

Add a Comment

Your email address will not be published. Required fields are marked *