ਟੌਰੰਗਾ ਦੇ ‘ਫੈਟ ਬ੍ਰਦਰ’ ਵਾਲੇ ਗਰੇਵਾਲ ਜੀ ਦਾ ਸ਼ਲਾਘਾਯੋਗ ਕੰਮ

ਆਕਲੈਂਡ – ਟੌਰੰਗਾ ਦੇ ਮਸ਼ਹੂਰ ‘ਫੈਟ ਬ੍ਰਦਰ’ ਰੈਸਟੋਰੈਂਟ ਦੇ ਮਾਲਕ ਡੋਨ ਗਰੇਵਾਲ ਹੋਣਾ ਜਦੋਂ ਉਨ੍ਹਾਂ ਦੀ ਫੇਸਬੁੱਕ ‘ਤੇ ਦੇਖਿਆ ਕਿ ਕਈ ਲੋੜਵੰਦ ਲੋਕ ਮੁਫਤ ਭੋਜਨ ਦੀ ਮੰਗ ਕਰ ਰਹੇ ਹਨ ਤਾਂ ਉਨ੍ਹਾਂ ਸੋਮਵਾਰ ਦੇ ਦਿਨ ਆਪਣੇ ਰੈਸਟੋਰੈਂਟ ‘ਤੇ ਸ਼ਾਮ 5 ਤੋਂ 7 ਵਜੇ ਤੱਕ ਲੋੜਵੰਦਾਂ ਲਈ ਮੁਫਤ ਭੋਜਨ ਵੰਡਣ ਦਾ ਐਲਾਨ ਕੀਤਾ ਤੇ ਹੁਣ ਤੱਕ ਉਹ ਸੈਂਕੜੇ ਲੋਕਾਂ ਦੀ ਮੱਦਦ ਕਰ ਚੁੱਕੇ ਹਨ, ਜਿਸ ਲਈ ਉਨ੍ਹਾਂ ਦੀ ਕਾਫੀ ਹੌਂਸਲਾਵਧਾਈ ਵੀ ਹੋ ਰਹੀ ਹੈ। ਡੋਨ ਗਰੇਵਾਲ ਦਾ ਕਹਿਣਾ ਹੈ ਕਿ ਲਗਾਤਾਰ ਵੱਧਦੀ ਮਹਿੰਗਾਈ ਨੇ ਕਈ ਲੋਕਾਂ ਨੂੰ ਮਜਬੂਰ ਕਰ ਦਿੱਤਾ ਹੈ, ਲੋਕ ਘਰਾਂ ਦੇ ਕਿਰਾਏ ਤੱਕ ਕੱਢਣ ਵਿੱਚ ਅਸਮਰਥਾ ਪ੍ਰਗਟਾ ਰਹੇ ਹਨ, ਅਜਿਹੇ ਵਿੱਚ ਉਨ੍ਹਾਂ ਦਾ ਇਹ ਉਪਰਾਲਾ ਭਾਈਚਾਰੇ ਲਈ ਮੱਦਦ ਦਾ ਹੱਥ ਅੱਗੇ ਵਧਾਉਣ ਦੀ ਛੋਟੀ ਜਿਹੀ ਕੋਸ਼ਿਸ਼ ਹੈ। ਸਿਰਫ ਟੌਰੰਗੇ ਹੀ ਨਹੀਂ ਬਲਕਿ ਉਨ੍ਹਾਂ ਦੇ ਰੋਟੋਰੂਆ, ਹਮਿਲਟਨ ਰੈਸਟੋਰੈਂਟਾਂ ਵਿੱਚ ਵੀ ਇਹ ਉਪਰਾਲਾ ਸ਼ੁਰੂ ਕੀਤਾ ਜਾ ਚੁੱਕਾ ਹੈ।

Add a Comment

Your email address will not be published. Required fields are marked *