Pepperfry ਦੇ CEO ਅੰਬਰੀਸ਼ ਮੂਰਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਨਵੀਂ ਦਿੱਲੀ – ਪੇਪਰਫ੍ਰਾਈ ਦੇ ਸਹਿ-ਸੰਸਥਾਪਕ ਅਤੇ ਸੀਈਓ ਅੰਬਰੀਸ਼ ਮੂਰਤੀ ਦਾ ਦਿਲ ਦਾ ਦੌਰਾ ਪੈਣ ਕਾਰਨ ਲੇਹ ਵਿੱਚ ਦਿਹਾਂਤ ਹੋ ਗਿਆ ਹੈ। ਕੰਪਨੀ ਦੇ ਸਹਿ-ਸੰਸਥਾਪਕ ਅਤੇ ਸੀਓਓ ਆਸ਼ੀਸ਼ ਸ਼ਾਹ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਮੂਰਤੀ (51) ਇੱਕ ਐਂਜੇਲ ਨਿਵੇਸ਼ਕ ਵੀ ਸਨ।

ਦੱਸ ਦੇਈਏ ਕਿ ਉਹਨਾਂ ਨੇ ਕੁਝ ਦਿਨ ਪਹਿਲਾਂ ਹੀ ਆਪਣੀ ਲਿੰਕਡਇਨ ਪੋਸਟ ‘ਤੇ Pepperfry ਵਿਖੇ 12 ਸਾਲ ਪੂਰੇ ਹੋਣ ਦਾ ਐਲਾਨ ਕੀਤਾ ਸੀ। ਉਹ ਆਈਆਈਟੀ ਕਲਕੱਤਾ ਦੇ 1996 ਬੈਚ ਦੇ ਵਿਦਿਆਰਥੀ ਸਨ ਅਤੇ ਉਹਨਾਂ ਨੇ 1994 ਵਿੱਚ ਦਿੱਲੀ ਕਾਲਜ ਆਫ਼ ਇੰਜੀਨੀਅਰਿੰਗ ਤੋਂ ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ ਪੂਰੀ ਕੀਤੀ। 

ਪੇਪਰਫ੍ਰਾਈ ਦੇ ਸਹਿ-ਸੰਸਥਾਪਕ ਅਤੇ ਸੀਓਓ ਆਸ਼ੀਸ਼ ਸ਼ਾਹ ਨੇ ਇੱਕ ਟਵੀਟ ਵਿੱਚ ਕਿਹਾ, “ਇਹ ਕਹਿੰਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ ਮੇਰੇ ਦੋਸਤ, ਗੁਰੂ, ਭਰਾ, ਸਲਾਹਕਾਰ ਅੰਬਰੀਸ਼ ਮੂਰਤੀ ਹੁਣ ਸਾਡੇ ਵਿਚਕਾਰ ਨਹੀਂ ਰਹੇ। ਬੀਤੀ ਰਾਤ ਲੇਹ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਦੀ ਮੌਤ ਹੋ ਗਈ ਹੈ।” ਮੂਰਤੀ ਨੇ ਸਾਲ 2012 ਵਿੱਚ ਸ਼ਾਹ ਨਾਲ ਮਿਲ ਕੇ ਫਰਨੀਚਰ ਅਤੇ ਘਰ ਦੀ ਸਜਾਵਟ ਨਾਲ ਜੂੜੀ ਕੰਪਨੀ ਪੇਪਰਫ੍ਰਾਈ ਦੀ ਸਥਾਪਨਾ ਕੀਤੀ ਸੀ।

Add a Comment

Your email address will not be published. Required fields are marked *