ਆਮਦਨ ਦੀ ਰਿਪੋਰਟ ਪੇਸ਼ ਕਰ 2021-22 ਦੇ ਆਡਿਟ ਨਤੀਜਿਆਂ ਦਾ ਐਲਾਨ ਕਰੇਗਾ Byju’s

 ਐਡਟੈੱਕ ਦਿੱਗਜ਼ ​​ਕੰਪਨੀ ਬਾਈਜੂ ਵਲੋਂ ਸਮੇਂ ‘ਤੇ ਆਪਣੀ ਆਮਦਨ ਦੀ ਰਿਪੋਰਟ ਪੇਸ਼ ਨਹੀਂ ਕੀਤੀ ਗਈ, ਜਿਸ ਕਾਰਨ ਉਸ ਨੂੰ ਆਪਣਾ ਆਡੀਟਰ ਗੁਆ ਦਿੱਤਾ ਹੈ। ਕੰਪਨੀ ਨੇ ਇਸ ਤੋਂ ਬਾਅਦ ਆਪਣੇ ਨਿਵੇਸ਼ਕਾਂ ਦਾ ਭਰੋਸਾ ਬਰਕਰਾਰ ਰੱਖਣ ਲਈ ਉਹਨਾਂ ਨੂੰ ਕਿਹਾ ਹੈ ਕਿ ਉਹ ਸਾਲ 2022 ਵਿੱਚ ਹੋਈ ਕਮਾਈ ਦੀ ਸਾਰੀ ਜਾਣਕਾਰੀ ਸਤੰਬਰ ਦੇ ਮਹੀਨੇ ਤੱਕ ਦੇ ਦੇਵੇਗੀ ਅਤੇ ਦਸੰਬਰ ਦੇ ਮਹੀਨੇ ਤੱਕ ਸਾਲ 2023 ਦੇ ਨਤੀਜਿਆਂ ਦਾ ਐਲਾਨ ਕਰ ਦੇਵੇਗੀ। ਇਹ ਜਾਣਕਾਰੀ ਸੂਤਰਾਂ ਨੂੰ ਇਕ ਰਿਪੋਰਟ ਤੋਂ ਮਿਲੀ ਹੈ।

ਇਸ ਮਾਮਲੇ ਦੇ ਸਬੰਧ ਵਿੱਚ ਡੇਲੋਇਟ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਮਾਰਚ 2022 ਨੂੰ ਖ਼ਤਮ ਹੋਣ ਵਾਲੇ ਸਾਲ ਲਈ ਆਪਣੇ “ਲੰਬੇ ਸਮੇਂ ਤੋਂ ਦੇਰੀ” ਵਾਲੇ ਵਿੱਤੀ ਬਿਆਨਾਂ ਨੂੰ ਲੈ ਕੇ ਭਾਰਤ ਦੇ ਸਭ ਤੋਂ ਸਫਲ ਸਟਾਰਟਅਪਾਂ ਵਿੱਚ ਇਕ ਬਾਈਜੂ ਨਾਲ ਆਪਣੇ ਸਬੰਧ ਤੋੜ ਰਿਹਾ ਹੈ। ਇਸ ਸਬੰਧ ਵਿੱਚ ਬੋਰਡ ਦੇ ਕੁਝ ਮੈਂਬਰਾਂ ਨੇ ਬਿਨਾਂ ਕੋਈ ਕਾਰਨ ਦੱਸੇ ਅਚਾਨਕ ਹੀ ਅਸਤੀਫਾ ਦੇ ਦਿੱਤਾ ਹੈ। ਇਹਨਾਂ ਵਿੱਚ ਪੀਕ 15 ਪਾਰਟਨਰਜ਼ ਦੀ ਨੁਸਾਇੰਦਗੀ ਕਰਨ ਵਾਲੇ ਨਿਵੇਸ਼ਕ ਪ੍ਰੋਸਸ ਅਤੇ ਚੈਨ ਜ਼ੁਕਰਬਰਗ ਇਨੀਸ਼ੀਏਟਿਵ ਦੇ ਨਾਮ ਸ਼ਾਮਲ ਹਨ। ਦੱਸ ਦੇਈਏ ਕਿ ਕੁਝ ਮੈਂਬਰਾਂ ਵਲੋਂ ਦਿੱਤੇ ਗਏ ਅਸਤੀਫੇ ਬਾਈਜੂ ਲਈ ਸਭ ਤੋਂ ਵੱਡੇ ਸੰਕਟਾਂ ਵਿੱਚੋਂ ਇੱਕ ਹਨ। ਬਾਈਜੂ ਨੇ ਇਸ ਮਾਮਲੇ ਦੇ ਸਬੰਧ ਵਿੱਚ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਬਾਈਜੂ ਨੇ ਇਸ ਗੱਲ ‘ਤੇ ਵੀ ਕੋਈ ਟਿੱਪਣੀ ਅਤੇ ਜਵਾਬ ਨਹੀਂ ਦਿੱਤਾ ਕਿ ਇਸ ਦੇ ਨਤੀਜਿਆਂ ‘ਚ ਦੇਰੀ ਕਿਸ ਕਾਰਨ ਕਰਕੇ ਹੋਈ ਹੈ। 

Add a Comment

Your email address will not be published. Required fields are marked *