ਰਾਜੂ ਸ਼੍ਰੀਵਾਸਤਵ ਅਜੇ ਵੀ ਬੇਹੋਸ਼ੀ ਦੀ ਹਾਲਤ ’ਚ, ਡਾਕਟਰ ਨੇ ਕਿਹਾ- ‘ਜਦੋਂ ਤੱਕ ਦਿਮਾਗ ’ਚ ਕੋਈ ਹਲਚਲ ਨਹੀਂ…’

ਮੁੰਬਈ- ਕਾਮੇਡੀਅਨ ਰਾਜੂ ਸ਼੍ਰੀਵਾਸਤਵ ਪਿਛਲੇ ਮਹੀਨੇ ਤੋਂ ਦਿੱਲੀ ਦੇ ਏਮਜ਼ ’ਚ ਭਰਤੀ ਹਨ। ਰਾਜੂ ਅਜੇ ਵੀ ਵੈਂਟੀਲੇਟਰ ’ਤੇ ਹੈ ਅਤੇ ਉਸ ਨੂੰ ਹੋਸ਼ ਨਹੀਂ ਆਇਆ ਹੈ। ਹੁਣ ਖ਼ਬਰ ਹੈ ਕਿ ਰਾਜੂ ਨੂੰ ਇਕ ਵਾਰ ਫ਼ਿਰ ਬੁਖਾਰ ਹੋ ਗਿਆ ਹੈ ਅਤੇ ਉਸ ਨੂੰ ਅਜੇ ਤੱਕ ਹੋਸ਼ ਨਹੀਂ ਆਈ ਹੈ। ਰਾਜੂ ਨੂੰ ਇਸ ਤੋਂ ਪਹਿਲਾਂ ਵੀ ਇਕ ਵਾਰ ਬੁਖਾਰ ਹੋ ਚੁੱਕਾ ਹੈ। ਹਾਲਾਂਕਿ ਹੌਲੀ-ਹੌਲੀ ਉਸ ਦਾ ਬੀ.ਪੀ ਅਤੇ ਆਕਸੀਜਨ ਪੱਧਰ ਠੀਕ ਹੋ ਰਿਹਾ ਹੈ।

ਦੂਜੇ ਪਾਸੇ ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਡਾਕਟਰ ਇਸ ਗੱਲੋਂ ਚਿੰਤਤ ਹਨ ਕਿ ਰਾਜੂ ਕਾਫ਼ੀ ਸਮੇਂ ਤੋਂ ਬੇਹੋਸ਼ ਹੈ ਅਤੇ ਉਨ੍ਹਾਂ ਦੇ ਦਿਮਾਗ ’ਚ ਕੋਈ ਹਿੱਲਜੁਲ ਨਹੀਂ ਦਿਖਾ ਰਹੀ ਜਿਵੇਂ ਦਿਖਾਈ ਦੇਣੀ ਚਾਹੀਦੀ ਹੈ। ਰਾਜੂ ਅਜੇ ਵੀ ਵੈਂਟੀਲੇਟਰ ’ਤੇ ਹੈ ਅਤੇ ਕੋਵਿਡ ਜਾਂ ਕਿਸੇ ਵੀ ਤਰ੍ਹਾਂ ਦੀ ਲਾਗ ਤੋਂ ਬਚਾਉਣ ਲਈ ਲਗਾਤਾਰ ਪਾਈਪ ਬਦਲਦੇ ਰਹਿੰਦੇ ਹਨ। ਰਾਜੂ ਦੀ ਹਾਲਤ ’ਤੇ ਡਾਕਟਰ ਪਦਮ ਸ਼੍ਰੀਵਾਸਤਵ ਦੁਆਰਾ ਨਿਗਰਾਨੀ ਕੀਤੀ ਜਾ ਰਹੀ ਹੈ, ਜੋ ਏਮਜ਼ ਦੇ ਨਿਊਰੋਲੋਜੀ ਦੇ ਮੁਖੀ ਹਨ।

ਇਸ ਤੋਂ ਪਹਿਲਾਂ ਡਾ: ਪਦਮਾ ਨੇ ਦੱਸਿਆ ਕਿ ਰਾਜੂ ਦੇ ਗੁਰਦੇ, ਦਿਲ, ਲੀਵਰ, ਬਲੱਡ ਪ੍ਰੈਸ਼ਰ ਅਤੇ ਆਕਸੀਜਨ ਦਾ ਪੱਧਰ ਨਾਰਮਲ ਹੈ ਪਰ ਜਦੋਂ ਤੱਕ ਉਸ ਦੇ ਦਿਮਾਗ ’ਚ ਕੋਈ ਹਿੱਲਜੁਲ ਨਹੀਂ ਹੁੰਦੀ, ਹਾਲਤ ਚਿੰਤਾਜਨਕ ਹੈ ਅਤੇ ਕੁਝ ਨਹੀਂ ਕਿਹਾ ਜਾ ਸਕਦਾ।

ਰਾਜੂ ਸ਼੍ਰੀਵਾਸਤਵ ਦੀ ਪਤਨੀ ਸ਼ਿਖਾ ਨੇ ਵੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪਤੀ ਦੀ ਹਾਲਤ ਸਥਿਰ ਹੈ ਅਤੇ ਉਨ੍ਹਾਂ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਹੈ। ਡਾਕਟਰਾਂ ਦੀ ਟੀਮ ਉਸ ਦੀ ਪੂਰੀ ਦੇਖਭਾਲ ਕਰ ਰਹੀ ਹੈ। ਉਨ੍ਹਾਂ ਨੇ ਰਾਜੂ ਦੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੇ ਕਾਮੇਡੀਅਨ ਲਈ ਪ੍ਰਾਰਥਨਾ ਕਰਨ ਦੀ ਵੀ ਅਪੀਲ ਕੀਤੀ ਹੈ।

ਦੱਸ ਦੇਈਏ ਰਾਜੂ ਨੂੰ 10 ਅਗਸਤ ਨੂੰ ਦਿਲ ਦਾ ਦੌਰਾ ਪੈਣ ਮਗਰੋਂ ਦਾਖ਼ਲ ਕਰਵਾਇਆ ਗਿਆ ਸੀ। ਜਿਮ ’ਚ ਕਸਰਤ ਕਰਦੇ ਸਮੇਂ ਰਾਜੂ ਅਚਾਨਕ ਬੇਹੋਸ਼ ਹੋ ਗਿਆ। ਇਸ ਤੋਂ ਬਾਅਦ ਡਾਕਟਰਾਂ ਨੇ ਉਸ ਦੀ ਐਂਜੀਓਪਲਾਸਟੀ ਕੀਤੀ ਸੀ।

Add a Comment

Your email address will not be published. Required fields are marked *