12 ਅਗਸਤ ਨੂੰ ਮਨਾਇਆ ਜਾਵੇਗਾ ਛੇਵਾਂ ਇੰਡੋ-ਪਾਕਿ ਫਰੈਂਡਸ਼ਿਪ ਡੇ

ਆਕਲੈਂਡ- ਹਰ ਵਾਰ ਦੀ ਤਰ੍ਹਾਂ ਸਿੱਖ ਅਤੇ ਮੁਸਲਿਮ ਭਾਈਚਾਰੇ ਨੂੰ ਸੰਬੋਧਿਤ,ਆਕਲੈਂਡ ਵਿੱਚ 12 ਅਗਸਤ ਨੂੰ ਛੇਵਾਂ ਇੰਡੋ-ਪਾਕਿ ਫਰੈਂਡਸ਼ਿਪ ਡੇ ਮਨਾਇਆ ਜਾ ਰਿਹਾ ਹੈ। ਇਸ ਹਿੰਦੀ ,ਪੰਜਾਬੀ ਅਤੇ ਉਰਦੂ ਗਾਇਕੀ ਦਾ ਸਾਂਝਾ ਪਰਿਵਾਰਕ ਪ੍ਰੋਗਰਾਮ ਹੋਵੇਗਾ। ਇਹ ਸ਼ੋਅ 204 ਗ੍ਰੇਟ ਸਾਊਥ ਰੋਡ ਪਾਪਾਟੋਏਟੋਏ ਸਾਹਮਣੇ ਹਟਰ ਪਲਾਜਾ ਆਕਲੈਂਡ ਵਿਖੇ ਸ਼ਾਮ 5:30 ਵਜੇ ਸ਼ੁਰੂ ਹੋਵੇਗਾ। ਐਨ ਜ਼ੈਡ ਪੰਜਾਬੀ ਨਿਊਜ਼ ਅਤੇ ਰੇਡੀਓ ਸਾਡੇ ਆਲਾ ਵੱਲੋਂ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਇਸ ਵਿੱਚ ਸਪਾਂਸਰ ਸਰਦਾਰਾ ਸਵੀਟਸ, ਬਰਾਇਟ ਬਿਲਡਰਸ ਲਿਮਟਿਡ, ਟਰੈਵਲ ਪੁਆਇੰਟ, ਕਰਮ ਹੁੰਦਲ, ਫੰਡਮਾਸਟਰ ਵੱਲੋਂ ਕੀਤਾ ਗਿਆ ਹੈ। ਇਸਨੂੰ ਤਰਨਦੀਪ ਬਿਲਾਸਪੁਰ ਅਤੇ ਨਸੀਰ ਖਾਨ ਦੁਆਰਾ ਹੋਸਟ ਕੀਤਾ ਜਾਵੇਗਾ। ਇਸਦੀ ਐਂਟਰੀ ਬਿਲਕੁਲ ਫ੍ਰੀ ਹੋਵੇਗੀ। ਵਧੇਰੇ ਜਾਣਕਾਰੀ ਲਈ ਪੋਸਟਰ ‘ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ।

Add a Comment

Your email address will not be published. Required fields are marked *