‘ਫੁਲਕਾਰੀ ਲੇਡੀਜ ਨਾਈਟ’ ‘ਚ ਪੰਜਾਬਣਾਂ ਨੇ ਨੱਚ ਨੱਚ ਹਲਾਈ ਧਰਤੀ

ਆਕਲੈਂਡ- ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਨਿਊਜ਼ੀਲੈਂਡ ਵੱਲੋਂ ਲੇਡੀਜ਼ ਦਾ ਪੰਜਾਵਾਂ ਮੇਲਾ ‘ਫੁਲਕਾਰੀ 2023 ਪ੍ਰੋਗਰਾਮ ‘ਡਿਊ ਡ੍ਰਾਪ ਈਵੈਂਟ ਸੈਂਟਰ ਆਕਲੈਂਡ ਵਿਖੇ ਸ਼ਾਮ 6 ਤੋਂ ਦੇਰ ਰਾਤ 11 ਵਜੇ ਤੱਕ ਕਰਵਾਇਆ ਗਿਆ। ਨਿਊਜ਼ੀਲੈਂਡ ਦੇ ਵਿਚ ਆਪਣਾ ਧਰਮ, ਵਿਰਸਾ ਤੇ ਸਭਿੱਆਚਾਰ ਕਾਇਮ ਰੱਖਣਾ ਬੁਨਿਆਦੀ ਹੱਕ ਹੈ। ਜਿਹੜੀਆਂ ਕੌਮਾਂ ਆਪਣੀਆਂ ਰੀਤੀ-ਰਿਵਾਜਾਂ,ਲੋਕ ਗੀਤ,ਲੋਕ ਨਾਚ, ਸਭਿੱਆਚਾਰ ਅਤੇ ਖੁਸ਼ੀ ਭਰੇ ਮੌਕਿਆਂ ਦਾ ਨਵਾਂ ਤੇ ਪੁਰਾਤਨ ਸ਼ੰਗੀਤ ਅਗਲੀ ਪੀੜ੍ਹੀ ਦੇ ਸਪੁਰਦ ਕਰ ਦਿੰਦੀਆਂ ਹਨ।
ਫੁਲਕਾਰੀ ਨਾਈਟ ਦੀ ਸ਼ੁਰੂਆਤ ਸਿਮਰਨ ਧਾਲੀਵਾਲ ਤੇ ਜਸਮੀਤ ਗਰੇਵਾਲ ਨੇ ਸਟੇਜ ਸੰਚਾਲਨ ਸੰਭਾਲਦਿਆਂ ਸਵਾਗਤੀ ਸ਼ਬਦਾਂ ਨਾਲ ਕੀਤੀ। ਇਸ ਤੋਂ ਬਾਅਦ ਵੱਖ-ਵੱਖ ਵੰਨਗੀਆਂ ਦੇ ਲਈ ਸਟੇਜ ਸੰਚਾਲਨ ਦੇ ਲਈ ਜੋੜੀਆਂ ਦੇ ਰੂਪ ਵਿੱਚ ਸੁਮਨ, ਬਲਜੀਤ ਵੜੈਚ,ਬਲਜੀਤ ਔਲਖ,ਆਸ਼ਤੀ ਚੌਹਾਨ ਤੇ ਸੁਮਨ ਬਦੇਸ਼ਾ ਵੀ ਸ਼ਾਮਿਲ ਹੋਏ। ਮਾਲਵਾ ਕਲੱਬ ਅਤੇ ਪੰਜਾਬੀ ਕਲਚਰਲ ਐਸੋਸੀਏਸ਼ਨ, ਤੇ ਸਾਂਝ ਕਲੱਬ ਦੇ ਬੱਚਿਆਂ ਨੇ ਭੰਗੜਾ ਨਾਲ ਆਪਣੇ ਹੁਨਰ ਵੀ ਦਿਖਾਏ। ਰੂਹ ਪੰਜਾਬ ਦੀ ,ਵੋਮੈਨ ਸਿੱਖ ਐਸੋਸੀਏਸ਼ਨ,ਵੋਮੈਨ ਕੇਅਰ ਟ੍ਰਸਟ,ਗੋਲਡਨ ਗ੍ਰਲਜ਼, ਟੌਹ ਪੰਜਾਬਣ ਦੀ ਅਤੇ ਮਾਲਵੇ ਦੀਆਂ ਹੀਰਾਂ ਗਰੁੱਪ ਦੀਆਂ ਔਰਤਾਂ ਨੇ ਨਵੇ ਪੁਰਾਣੇ ਗੀਤਾਂ ਉੱਤੇ ਖੂਬ ਧਮਾਲ ਪਾਈ।
ਸਟੇਜ ਵੰਨਗੀਆਂ ਤੋਂ ਬਾਅਦ ਖੁੱਲ੍ਹਾ ਅਖਾੜਾ ਲਗਾਇਆ ਗਿਆ। ਜਿਸਦੇ ਵਿੱਚ ਡੀ.ਜੇ ਉੱਤੇ ਹਰੇਕ ਮਹਿਲਾ ਨੇ ਨੱਚ ਕੇ ਆਪਣਾ ਮਨ ਪ੍ਰਚਾਵਾ ਕੀਤਾ ਉੱਥੇ ਆਪਣੇ ਸਭਿਆਚਾਰ ਅਤੇ ਗੀਤਾਂ ਦੇ ਨਾਲਲ ਸਾਂਝ ਪਾਈ। ਪ੍ਰੋਗਰਾਮ ਦ ਸ਼ੁਰੂ ਤੋਂ ਲੈਕੇ ਅੰਤ ਤੱਕ ਖੂਬ ਰੌਣਕ ਰਹੀ। ਵੱਖ-ਵੱਖ ਸਟਾਲਾਂ ਜਿਸ ਦੇ ਵਿੱਚ ਗਹਿਣੇ,ਖਾਣ-ਪੀਣ ਦਾ ਸਮਾਨ,ਪੰਜਾਬੀ ਸੂਟ,ਪੰਜਾਬੀ ਜੁਤੀਆਂ ਤੇ ਸਿਹਤ ਸੰਬੰਧੀ ਬਹੁਤ ਕੁਝ ਸੀ। 11 ਵਜੇ ਦੇ ਕਰੀਬ ਫੁਲਕਾਰੀ ਨਾਈਟ ਸੰਗੀਤਮਈ ਯਾਦਾਂ ਕਾਇਮ ਰਦੀ ਬੁੱਕਲ ਮਾਰ ਅਗਲੇ ਸਾਲ ਦੇ ਸਫਰ ਲਈ ਨਿਕਲ ਲਈ। ਇਸ ਮੌਕੇ ਮਾਲਵਾ ਕਲੱਬ ਵੱਲੋਂ ਆਪਣੇ ਸਪਾਂਸਰਜ਼ ਅਤੇ ਸਹਿਯੋਗੀਆਂ ਅਤੇ ਨਿਊਜ਼ੀਲੈਂਡ ਦੇ ਸਮੁੱਚੇ ਪੰਜਾਬੀ ਮੀਡੀਆ ਦਾ ਵੀ ਧੰਨਵਾਦੀ ਕੀਤਾ ਗਿਆ।

Add a Comment

Your email address will not be published. Required fields are marked *