ਬ੍ਰਿਟਿਸ਼ PM ਸੁਨਕ ਨੇ ਬਾਲ ਜਿਨਸੀ ਸ਼ੋਸ਼ਣ ਕਰਨ ਵਾਲਿਆਂ ਵਿਰੁੱਧ ਚੁੱਕਿਆ ਸਖ਼ਤ ਕਦਮ

ਲੰਡਨ – ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਬੱਚਿਆਂ ਅਤੇ ਕੁੜੀਆਂ ਦਾ ਜਿਨਸੀ ਸ਼ੋਸ਼ਣ ਕਰਨ ਵਾਲੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਰੋਕਣ ਵਾਲੇ ਸਿਆਸੀ ਰਵੱਈਏ ਦੀ ਸੋਮਵਾਰ ਨੂੰ ਨਿੰਦਾ ਕੀਤੀ। ਇਸ ਦੇ ਨਾਲ ਹੀ ਉਸਨੇ ਅਜਿਹੇ ਗੈਂਗਾਂ ‘ਤੇ ਨਕੇਲ ਕੱਸਣ ਲਈ ਇੱਕ ਨਵੀਂ ਟਾਸਕ ਫੋਰਸ ਦੀਆਂ ਯੋਜਨਾਵਾਂ ਪੇਸ਼ ਕੀਤੀਆਂ। ਨਵੀਂ ‘ਗਰੂਮਿੰਗ ਗੈਂਗ ਟਾਸਕਫੋਰਸ’ ਵਿੱਚ ਪੁਲਸ ਦੀ ਸਹਾਇਤਾ ਲਈ ਵਿਸ਼ੇਸ਼ ਅਧਿਕਾਰੀ ਸ਼ਾਮਲ ਹੋਣਗੇ। ਇਹ ਟਾਸਕ ਫੋਰਸ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਦੀ ਜਾਂਚ ਵਿਚ ਪੁਲਸ ਦੀ ਮਦਦ ਕਰੇਗਾ ਅਤੇ ਜਿਨਸੀ ਸ਼ੋਸ਼ਣ ਲਈ ਬੱਚਿਆਂ ਨਾਲ ਭਾਵਨਾਤਮਕ ਸਬੰਧ ਬਣਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਲਈ ਜਾਂਚ ਕਰੇਗਾ। 

ਸੁਨਕ ਦਾ ਇਹ ਬਿਆਨ ਗ੍ਰਹਿ ਮਾਮਲਿਆਂ ਬਾਰੇ ਮੰਤਰੀ ਸੁਏਲਾ ਬ੍ਰੇਵਰਮੈਨ ਦੇ ਇੱਕ ਦਿਨ ਬਾਅਦ ਆਇਆ ਹੈ ਜਿਸ ਵਿੱਚ ਕਿਹਾ ਗਿਆ ਸੀ ਕਿ ਇਸ ਤਰ੍ਹਾਂ ਦੇ ਅਪਰਾਧ ਕਰਨ ਵਾਲੇ ਲੋਕਾਂ ਦੇ “ਸਮੂਹ ਵਿਚ ਲਗਭਗ ਸਾਰੇ ਵਿਅਕਤੀ” ਬ੍ਰਿਟਿਸ਼-ਪਾਕਿਸਤਾਨੀ ਹਨ, ਪਰ ਅਧਿਕਾਰੀਆਂ ਨੇ ਇਨ੍ਹਾਂ ਅਪਰਾਧਾਂ ਵੱਲ ਅੱਖਾਂ ਬੰਦ ਕਰ ਲਈਆਂ ਹਨ। ਸੁਨਕ ਨੇ ਨਵੀਂ ਟਾਸਕ ਫੋਰਸ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਲੀਡਜ਼ ਅਤੇ ਮੈਨਚੈਸਟਰ ਦੇ ਆਪਣੇ ਦੌਰੇ ਤੋਂ ਪਹਿਲਾਂ ਇੱਕ ਬਿਆਨ ਵਿੱਚ ਕਿਹਾ ਕਿ “ਔਰਤਾਂ ਅਤੇ ਕੁੜੀਆਂ ਦੀ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ।” ਉਸ ਨੇ ਕਿਹਾ ਕਿ ਲੰਬੇ ਸਮੇਂ ਤੋਂ ਸਮਾਜ ਦੇ ਕਿਸੇ ਵਰਗ ਨੂੰ ਨਾਰਾਜ਼ ਨਾ ਕਰਨ ਲਈ ਵਧੇਰੇ ਸਾਵਧਾਨੀ ਵਰਰਦੇ ਹੋਏ ਅਪਨਾਈਆਂ ਗਈਆਂ ਸਿਆਸੀ ਨੀਤੀਆਂ ਨੇ ਸਾਨੂੰ ਬੱਚਿਆਂ ਅਤੇ ਔਰਤਾਂ ਨੂੰ ਆਪਣਾ ਸ਼ਿਕਾਰ ਬਣਾਉਣ ਵਾਲੇ ਅਪਰਾਧੀਆਂ ਦਾ ਸਫਾਇਆ ਕਰਨ ਤੋਂ ਰੋਕਿਆ ਹੈ। 

ਨੈਸ਼ਨਲ ਕ੍ਰਾਈਮ ਏਜੰਸੀ (ਐਨ.ਸੀ.ਏ.) ਦੁਆਰਾ ਸਹਿਯੋਗੀ ਇਸ ਟਾਸਕ ਫੋਰਸ ਵਿੱਚ ਅਜਿਹੇ ਗੈਂਗ ਦੀ ਜਾਂਚ ਕਰਨ ਵਿੱਚ ਲੰਬੇ ਤਜਰਬੇ ਵਾਲੇ ਅਧਿਕਾਰੀ ਸ਼ਾਮਲ ਹੋਣਗੇ। ਇਹ ਧਿਆਨ ਦੇਣ ਯੋਗ ਹੈ ਕਿ ਬ੍ਰੇਵਰਮੈਨ ਨੇ ਬਾਲਗਾਂ ਲਈ ‘ਲਾਜ਼ਮੀ ਰਿਪੋਰਟਿੰਗ’ ਦੀ ਇੱਕ ਪ੍ਰਣਾਲੀ ਦੀ ਸ਼ੁਰੂਆਤ ਦਾ ਐਲਾਨ ਕੀਤਾ ਸੀ ਜੋ ਬੱਚਿਆਂ ਨਾਲ ਕੰਮ ਕਰਦੇ ਹਨ ਜਦੋਂ ਕਿਸੇ ਬੱਚੇ ਦੇ ਜਿਨਸੀ ਸ਼ੋਸ਼ਣ ਦਾ ਸ਼ੱਕ ਹੁੰਦਾ ਹੈ ਜਾਂ ਅਜਿਹੇ ਅਪਰਾਧ ਦਾ ਪਤਾ ਲੱਗਦਾ ਹੈ। ਉਸਨੇ ਕਿਹਾ ਸੀ ਕਿ “ਬੱਚਿਆਂ ਦੀ ਸੁਰੱਖਿਆ ਇੱਕ ਸਮੂਹਿਕ ਕੋਸ਼ਿਸ਼ ਹੈ। ਹਰ ਕਿਸੇ ਨੂੰ ਬਾਲ ਜਿਨਸੀ ਸ਼ੋਸ਼ਣ ਨੂੰ ਖ਼ਤਮ ਕਰਨ ਦੇ ਕਾਰਨਾਂ ਦਾ ਨਿਡਰਤਾ ਨਾਲ ਸਮਰਥਨ ਕਰਨਾ ਚਾਹੀਦਾ ਹੈ।” ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਗਿਰੋਹ ਜਾਂ ਨੈਟਵਰਕ ਵਿੱਚ ਸ਼ਾਮਲ ਬ੍ਰਿਟਿਸ਼ ਪਾਕਿਸਤਾਨੀ ਪੁਰਸ਼ਾਂ ਦੇ ਸਮੂਹਾਂ ਦੁਆਰਾ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਗਿਆ, ਨਸ਼ੀਲੇ ਪਦਾਰਥ ਦਿੱਤੇ ਗਏ ਅਤੇ ਨੁਕਸਾਨ ਪਹੁੰਚਾਇਆ ਗਿਆ। ਯੂਕੇ ਦੇ ਨਿਆਂ ਸਕੱਤਰ ਡੋਮਿਨਿਕ ਰਾਅਬ ਨੇ ਕਿਹਾ ਕਿ ਮੈਂ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਨ ਵਾਲਿਆਂ ਨੂੰ ਸਪੱਸ਼ਟ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਉਹਨਾਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।

Add a Comment

Your email address will not be published. Required fields are marked *