ਕਸ਼ਮੀਰ ਆ ਕੇ ਲਾੜਾ ਬਣਿਆ ਕ੍ਰਿਕਟਰ ਸਰਫ਼ਰਾਜ਼ ਖ਼ਾਨ

ਸ਼੍ਰੀਨਗਰ : ਮੁੰਬਈ ਦੇ ਕ੍ਰਿਕਟਰ ਸਰਫ਼ਰਾਜ਼ ਖਾਨ ਨੇ ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਦੀ ਇਕ ਲੜਕੀ ਨਾਲ ਵਿਆਹ ਕਰਵਾ ਲਿਆ ਹੈ। ਸੋਸ਼ਲ ਮੀਡੀਆ ’ਤੇ ਕਈ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਨ੍ਹਾਂ ’ਚ ਇੰਡੀਅਨ ਪ੍ਰੀਮੀਅਰ ਲੀਗ (IPL) ’ਚ ਦਿੱਲੀ ਕੈਪੀਟਲਸ ਲਈ ਖੇਡਣ ਵਾਲੇ ਸਰਫ਼ਰਾਜ਼ ਨੂੰ ਆਪਣੇ ਸਹੁਰੇ ਘਰ ’ਚ ਕਾਲੇ ਰੰਗ ਦੀ ਸ਼ੇਰਵਾਨੀ ’ਚ ਦੇਖਿਆ ਜਾ ਸਕਦਾ ਹੈ।

ਖਾਨ ਨੇ ਇਕ ਸਥਾਨਕ ਪੋਰਟਲ ਨਾਲ ਗੱਲਬਾਤ ਵਿਚ ਕਿਹਾ ਕਿ ਕਸ਼ਮੀਰ ਵਿਚ ਵਿਆਹ ਕਰਨਾ ਕਿਸਮਤ ’ਚ ਸੀ। ਘਰੇਲੂ ਕ੍ਰਿਕਟ ’ਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਇਸ ਬੱਲੇਬਾਜ਼ ਨੇ ਕਿਹਾ ਕਿ ਅੱਲ੍ਹਾ ਨੇ ਚਾਹਿਆ ਤਾਂ ਮੈਂ ਇਕ ਦਿਨ ਭਾਰਤ ਲਈ ਜ਼ਰੂਰ ਖੇਡਾਂਗਾ। ਕ੍ਰਿਕਟਰ ਦੀ ਇਕ ਝਲਕ ਦੇਖਣ ਲਈ ਵੱਡੀ ਗਿਣਤੀ ’ਚ ਪ੍ਰਸ਼ੰਸਕ ਇਕੱਠੇ ਹੋ ਗਏ ਸਨ।

ਕ੍ਰਿਕਟਰ ਨੂੰ ਇਕ ਵੀਡੀਓ ਵਿਚ ਇੱਕ ਇੰਟਰਵਿਊ ਦਿੰਦੇ ਹੋਏ ਦੇਖਿਆ ਗਿਆ ਸੀ, ਜਿਥੇ ਉਸ ਨੇ ਇਕ ਕਸ਼ਮੀਰੀ ਕੁੜੀ ਨਾਲ ਵਿਆਹ ਕਰਨ ਦੀ ਗੱਲ ਕਬੂਲੀ ਸੀ। ਉਹ ਇਕ ਵੀਡੀਓ ਵਿਚ ਆਪਣੀ ਨਵੀਂ ਵਿਆਹੀ ਪਤਨੀ ਨਾਲ ਵੀ ਨਜ਼ਰ ਆਏ ਸਨ। ਤੁਹਾਨੂੰ ਦੱਸ ਦੇਈਏ ਕਿ ਸਰਫ਼ਰਾਜ਼ ਖਾਨ ਘਰੇਲੂ ਕ੍ਰਿਕਟ ਦੇ ਤਜਰਬੇਕਾਰ ਖਿਡਾਰੀ ਹਨ ਅਤੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ’ਚ ਦਿੱਲੀ ਕੈਪੀਟਲਸ ਲਈ ਖੇਡਦੇ ਹਨ। ਉਹ ਕਈ ਵਾਰ ਭਾਰਤੀ ਟੀਮ ’ਚ ਜਗ੍ਹਾ ਬਣਾਉਣ ਦੇ ਨੇੜੇ ਪਹੁੰਚ ਚੁੱਕੇ ਹਨ। ਦਰਅਸਲ, ਬੀ.ਸੀ.ਸੀ.ਆਈ. ਨੂੰ ਰਣਜੀ ਟਰਾਫੀ ਵਿਚ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਉਸ ਨੂੰ ਬਾਹਰ ਕਰਨ ਲਈ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ। ਸੱਜੇ ਹੱਥ ਦਾ ਇਹ ਬੱਲੇਬਾਜ਼ ਜੋ ਵਿਕਟਕੀਪਿੰਗ ਕਰਦਾ ਹੈ ਤੇ ਰਣਜੀ ਟਰਾਫੀ ’ਚ ਮੁੰਬਈ ਲਈ ਬਹੁਤ ਸਾਰੀਆਂ ਦੌੜਾਂ ਬਣਾ ਰਿਹਾ ਹੈ।

Add a Comment

Your email address will not be published. Required fields are marked *