ਪੰਜਾਬ ਸਰਕਾਰ ਭਰਨ ਜਾ ਰਹੀ ਅਧਿਆਪਕਾਂ ਦੇ ਖਾਲੀ ਪਏ ਅਹੁਦੇ

ਲੁਧਿਆਣਾ –ਸੂਬੇ ਦੇ ਸਕੂਲਾਂ ’ਚ ਖਾਲੀ ਪਏ ਸਾਇੰਸ ਅਧਿਆਪਕਾਂ ਦੇ ਖਾਲੀ ਅਹੁਦੇ ਭਰਨ ਦੀ ਯਾਦ ਹੁਣ ਪੰਜਾਬ ਸਰਕਾਰ ਨੂੰ ਆ ਗਈ ਹੈ। ਇਸ ਲੜੀ ਦੇ ਤਹਿਤ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਸੈਕੰਡਰੀ ਸਿੱਖਿਆ) ਨੂੰ ਇਕ ਪੱਤਰ ਜਾਰੀ ਕਰਦੇ ਹੋਏ ਮਾਸਟਰ ਕੇਡਰ ਦੇ ਸਾਇੰਸ ਵਿਸ਼ੇ ਦੇ ਅਹੁਦਿਆਂ ਦੇ ਸਬੰਧ ਵਿਚ ਸੂਚਨਾ ਮੰਗਲਵਾਰ ਤੱਕ ਮੰਗੀ ਗਈ ਹੈ।

ਇਸ ਪੱਤਰ ਵਿਚ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪਣੇ ਤਹਿਤ ਆਉਂਦੇ ਸਕੂਲਾਂ ਵਿਚ ਸਾਇੰਸ ਵਿਸ਼ੇ ਦੀ ਮਨਜ਼ੂਰਸ਼ੁਦਾ, ਭਰੀਆਂ ਅਤੇ ਖਾਲੀ ਆਸਾਮੀਆਂ ਸਬੰਧੀ ਸੂਚਨਾ ਵਿਭਾਗ ਵੱਲੋਂ ਜਾਰੀ ਇਕ ਪ੍ਰੋਫਾਰਮੇ ਵਿਚ ਭਰ ਕੇ ਭੇਜਣ। ਇਹੀ ਨਹੀਂ, ਸਕੂਲ ਮੁਖੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਨ੍ਹਾਂ ਦੇ ਸਕੂਲ ਦੇ ਈ-ਪੰਜਾਬ ਡਾਟਾ ਵਿਚ ਦਰਜ ਮਨਜ਼ੂਰਸ਼ੁਦਾ ਆਸਾਮੀਆਂ ਦੀ ਤਾਜ਼ਾ ਸਥਿਤੀ ਨਿਜੀ ਤੌਰ ’ਤੇ ਚੈੱਕ ਕਰਨ ਉਪਰੰਤ ਹੀ ਸੂਚਨਾ ਭੇਜੀ ਜਾਵੇ। ਵਿਭਾਗ ਦੇ ਮੁਤਾਬਕ ਸਕੂਲ ਮੁਖੀਆਂ ਵੱਲੋਂ ਭੇਜੀ ਗਈ ਸੂਚਨਾ ਜ਼ਿਲ੍ਹਾ ਪੱਧਰ ’ਤੇ ਕੰਪਾਇਲ ਕਰਨ ਤੋਂ ਬਾਅਦ ਹੀ ਮੁੱਖ ਦਫ਼ਤਰ ਨੂੰ ਭੇਜੀ ਜਾਵੇਗੀ।

Add a Comment

Your email address will not be published. Required fields are marked *