252 ਕਰੋੜ ਦਾ ਕਰਜ਼ਈ ਸੀ ‘OMG 2’ ਦਾ ਆਰਟ ਡਾਇਰੈਕਟਰ

ਮੁੰਬਈ – ਮਸ਼ਹੂਰ ਕਲਾ ਨਿਰਦੇਸ਼ਕ ਨਿਤਿਨ ਦੇਸਾਈ ਨੇ ਮੁੰਬਈ ਤੋਂ 80 ਕਿਲੋਮੀਟਰ ਦੂਰ ਕਰਜਾਤ ਸਥਿਤ ਆਪਣੇ ਸਟੂਡੀਓ ‘ਚ ਬੁੱਧਵਾਰ ਨੂੰ ਖੁਦਕੁਸ਼ੀ ਕਰ ਲਈ। ਪੁਲਸ ਨੇ ਦੱਸਿਆ ਕਿ ਦੇਸਾਈ ਨੇ ਸਿਲਿੰਗ ਫੈਨ ਨਾਲ ਫਾਹ ਲਗਾਕੇ ਖੁਦਕੁਸ਼ੀ ਕੀਤੀ। ਪੁਲਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ। ਅਜੇ ਤੱਕ ਸੁਸਾਈਡ ਨੋਟ ਨਹੀਂ ਮਿਲਿਆ ਹੈ ਪਰ ਕਰੀਬੀ ਸੂਤਰਾਂ ਦਾ ਕਹਿਣਾ ਹੈ ਕਿ ਦੇਸਾਈ ਪਿਛਲੇ ਕੁਝ ਮਹੀਨਿਆਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸਨ।

ਦੱਸ ਦਈਏ ਕਿ ਨਿਤਿਨ ਦੇਸਾਈ ਆਪਣੇ 252 ਕਰੋੜ ਰੁਪਏ ਦੇ ਕਰਜ਼ੇ ਦਾ ਭੁਗਤਾਨ ਕਰਨ ’ਚ ਖੁੰਝ ਗਏ ਸਨ ਅਤੇ ਪਿਛਲੇ ਹਫ਼ਤੇ ਹੀ ਇਕ ਅਦਾਲਤ ਨੇ ਉਨ੍ਹਾਂ ਵਿਰੁੱਧ ਦੀਵਾਲੀਆ ਪ੍ਰਕਿਰਿਆ ਸ਼ੁਰੂ ਕਰਨ ਦੀ ਪਟੀਸ਼ਨ ਨੂੰ ਮਨਜ਼ੂਰ ਕਰ ਲਿਆ ਸੀ। ਉਨ੍ਹਾਂ ਦੀਆਂ ਮਸ਼ਹੂਰ ਫ਼ਿਲਮਾਂ ‘ਚ ‘ਹਮ ਦਿਲ ਦੇ ਚੁਕੇ ਸਨਮ’, ‘ਲਗਾਨ’, ‘ਦੇਵਦਾਸ’, ‘ਜੋਧਾ ਅਕਬਰ’ ਅਤੇ ‘ਪ੍ਰੇਮ ਰਤਨ ਧਨ ਪਾਇਓ’ ਸ਼ਾਮਲ ਹਨ।

ਕਰਜਤ ਦੇ ਵਿਧਾਇਕ ਮਹੇਸ਼ ਬਾਲਦੀ ਨੇ ਨਿਤਿਨ ਦੇਸਾਈ ਦੀ ਮੌਤ ਨਾਲ ਜੁੜੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਨਿਤਿਨ ਦੇਸਾਈ ਨੇ ਆਰਥਿਕ ਤੰਗੀ ਕਾਰਨ ਖੁਦਕੁਸ਼ੀ ਕੀਤੀ ਹੈ। ਉਨ੍ਹਾਂ ਕਿਹਾ- ਨਿਤਿਨ ਦੇਸਾਈ ਮੇਰੇ ਹਲਕੇ ‘ਚ ਆਉਂਦੇ ਸਨ। ਉਹ ਲੰਬੇ ਸਮੇਂ ਤੋਂ ਵਿੱਤੀ ਸੰਕਟ ਨਾਲ ਜੂਝ ਰਹੇ ਸਨ। ਆਰਥਿਕ ਤੰਗੀ ਕਾਰਨ ਉਸ ਨੇ ਅੱਜ ਸਵੇਰੇ ਐੱਨ. ਡੀ. ਸਟੂਡੀਓ ‘ਚ ਖੁਦਕੁਸ਼ੀ ਕਰ ਲਈ।

ਨਿਤਿਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1989 ‘ਚ ਫ਼ਿਲਮ ‘ਪਰਿੰਦਾ’ ਨਾਲ ਇੱਕ ਕਲਾ ਨਿਰਦੇਸ਼ਕ ਵਜੋਂ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਸੁਪਰਹਿੱਟ ਫ਼ਿਲਮਾਂ ਦੇ ਸੈੱਟ ਤਿਆਰ ਕੀਤੇ ਸਨ। ਉਸ ਦੁਆਰਾ ਡਿਜ਼ਾਈਨ ਕੀਤੀਆਂ ਮਸ਼ਹੂਰ ਫ਼ਿਲਮਾਂ ਦੇ ਸੈੱਟਾਂ ‘ਚ ‘ਪਿਆਰ ਤੋ ਹੋਣਾ ਹੀ ਥਾ’, ‘ਹਮ ਦਿਲ ਦੇ ਚੁਕੇ ਸਨਮ’, ‘ਮਿਸ਼ਨ ਕਸ਼ਮੀਰ’, ‘ਰਾਜੂ ਚਾਚਾ’, ‘ਦੇਵਦਾਸ’, ‘ਲਗਾਨ’, ‘ਬਾਜੀਰਾਓ ਮਸਤਾਨੀ’ ਅਤੇ ‘ਜੋਧਾ ਅਕਬਰ’ ਸ਼ਾਮਲ ਹਨ।

Add a Comment

Your email address will not be published. Required fields are marked *