ਮਲਾਇਕਾ ਦੀ ਡਰੈੱਸ ’ਤੇ ਅਜਿਹਾ ਕੀ ਲਿਖਿਆ ਸੀ ਕਿ ਲੋਕਾਂ ਨੇ ਕਰ ਦਿੱਤਾ ਟਰੋਲ, ਕਿਹਾ- ‘ਸ਼ਰਮ ਕਰੋ’

ਮੁੰਬਈ – ਮਲਾਇਕਾ ਅਰੋੜਾ ਬਾਲੀਵੁੱਡ ਦੀਆਂ ਫੈਸ਼ਨੇਬਲ ਸੈਲੇਬ੍ਰਿਟੀਜ਼ ’ਚੋਂ ਇਕ ਹੈ। ਉਹ ਜਿਹੜੀ ਡਰੈੱਸ ਪਹਿਨਦੀ ਹੈ, ਉਸ ਨੂੰ ਚਾਰ ਚੰਨ ਲਗਾ ਦਿੱਤੀ ਹੈ। ਹਾਲਾਂਕਿ ਹਾਲ ਹੀ ’ਚ ਉਸ ਨੂੰ ਆਪਣੀ ਇਕ ਡਰੈੱਸ ਕਾਰਨ ਵਿਵਾਦਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸਲ ’ਚ ਇਹ ਵਿਵਾਦ ਮਲਾਇਕਾ ਨਾਲ ਨਹੀਂ, ਸਗੋਂ ਉਸ ਵਲੋਂ ਪਹਿਨੀ ਡਰੈੱਸ ਦੇ ਬ੍ਰਾਂਡ ਨੂੰ ਲੈ ਕੇ ਛਿੜਿਆ ਹੋਇਆ ਹੈ।

ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੀ ਜਨਮਦਿਨ ਪਾਰਟੀ ’ਚ ਮਲਾਇਕਾ ਨੂੰ ਬੈਲੇਨਸੀਆਗਾ ਬ੍ਰਾਂਡ ਦੀ ਡਰੈੱਸ ’ਚ ਦੇਖਿਆ ਗਿਆ। ਬੈਲੇਨਸੀਆਗਾ ’ਤੇ ਹਾਲ ਹੀ ’ਚ ਇਕ ਕੈਂਪੇਨ ਦੌਰਾਨ ‘ਬੱਚਿਆਂ ਨੂੰ ਸੈਕਸੁਅਲਾਈਜ਼’ ਕਰਨ ਦੇ ਦੋਸ਼ ਲੱਗੇ ਸਨ। ਬ੍ਰਾਂਡ ਦੇ ਇਸ ਕੈਂਪੇਨ ’ਤੇ ਕਾਫੀ ਹੰਗਾਮਾ ਹੋਇਆ ਸੀ। ਅਜਿਹੇ ’ਚ ਬੈਲੇਨਸੀਆਗਾ ਬ੍ਰਾਂਡ ਦੀ ਡਰੈੱਸ ਪਹਿਨਣਾ ਮਲਾਇਕਾ ਨੂੰ ਵਿਵਾਦਾਂ ਵੱਲ ਖਿੱਚ ਲਿਆਇਆ ਹੈ। ਇਕ ਯੂਜ਼ਰ ਨੇ ਲਿਖਿਆ, ‘‘ਇੰਨੀ ਕੰਟਰੋਵਰਸੀ ਤੋਂ ਬਾਅਦ ਵੀ ਬੈਲੇਨਸੀਆਗਾ ਦੇ ਕੱਪੜੇ ਪਹਿਨੇ ਹਨ। ਸ਼ਰਮ ਕਰੋ।’’ ਦੂਜੇ ਯੂਜ਼ਰ ਨੇ ਲਿਖਿਆ, ‘‘ਬੈਲੇਨਸੀਆਗਾ ਨੇ ਬੱਚਿਆਂ ਨੂੰ ਸੈਕਸੁਅਲਾਈਜ਼ ਕੀਤਾ ਹੈ, ਇਸ ਦੇ ਬਾਵਜੂਦ ਉਹ ਉਨ੍ਹਾਂ ਦੇ ਕੱਪੜਿਆਂ ਨੂੰ ਕਿਵੇਂ ਪਹਿਨ ਸਕਦੀ ਹੈ।’’

Add a Comment

Your email address will not be published. Required fields are marked *