ਗੁਰੂਗ੍ਰਾਮ ਦੇ ਪਟੌਦੀ ਇਲਾਕੇ ‘ਚ ਤਿੰਨ ਮੋਟਰਸਾਈਕਲਾਂ ਨੂੰ ਲਗਾ ਦਿੱਤੀ ਗਈ ਅੱਗ

ਗੁਰੂਗ੍ਰਾਮ – ਹਰਿਆਣਾ ਦੇ ਗੁਰੂਗ੍ਰਾਮ ਦੇ ਪਟੌਦੀ ਇਲਾਕੇ ‘ਚ ਵੀਰਵਾਰ ਰਾਤ ਤਿੰਨ ਮੋਟਰਸਾਈਕਲਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਤਿੰਨੋਂ ਮੋਟਰਸਾਈਕਲ ਚੁੰਗੀ ਸੰਖਿਆ 4 ਕੋਲ ਰਾਸ਼ਿਦ ਆਟੋ ਵਰਕਰ ਦੇ ਬਾਹਰ ਖੜ੍ਹੀ ਸੀ। ਉਸ ਸਮੇਂ ਕਾਰੀਗਰ ਦੁਕਾਨ ਦੇ ਅੰਦਰ ਸੌਂ ਰਿਹਾ ਸੀ।

ਪੁਲਸ ਅਨੁਸਾਰ, ਮੌਕੇ ‘ਤੇ ਪਹੁੰਚੇ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਅੱਗ ਬੁਝਾਈ ਅਤੇ ਕਾਰੀਗਰ ਨੂੰ ਬਚਾਇਆ। ਪਿਛਲੇ ਦਿਨੀਂ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜੁਲੂਸ ਨੂੰ ਰੋਕਣ ਦੀ ਕੋਸ਼ਿਸ਼ ਨੂੰ ਲੈ ਕੇ ਨੂਹ ‘ਚ ਭੜਕੀ ਹਿੰਸਾ ਗੁਰੂਗ੍ਰਾਮ ਤੱਕ ਫੈਲ ਗਈ, ਜਿਸ ‘ਚ ਹੋਮ ਗਾਰਡ ਦੇ 2 ਜਵਾਨ ਅਤੇ ਇਕ ਮੌਲਵੀ ਸਮੇਤ 6 ਲੋਕਾਂ ਦੀ ਜਾਨ ਚਲੀ ਗਈ। ਸੋਮਵਾਰ ਤੋਂ ਪਟੌਦੀ ਇਲਾਕੇ ‘ਚ ਵੀ ਅੱਗ ਦੀਆਂ ਘਟਨਾਵਾਂ ਦੀਆਂ ਖ਼ਬਰਾਂ ਆਈਆਂ ਹਨ। ਪਟੌਦੀ ਪੁਲਸ ਥਾਣੇ ਦੇ ਇੰਚਾਰਜ ਰਾਕੇਸ਼ ਕੁਮਾਰ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

Add a Comment

Your email address will not be published. Required fields are marked *