ਗਾਂਧੀ ਪਰਿਵਾਰ ਨੇ ਸਾਰਿਆਂ ਨੂੰ ਠੱਗਿਆ, ਕਮਲਨਾਥ ਗਾਂਧੀ ਪਰਿਵਾਰ ਨੂੰ ਹੀ ਠੱਗ ਰਹੇ : ਸ਼ਿਵਰਾਜ

ਭੋਪਾਲ : ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਵਲੋਂ ਮੱਧ ਪ੍ਰਦੇਸ਼ ’ਚ ਸਕੂਲੀ ਬੱਚਿਆਂ ਲਈ ‘ਪੜ੍ਹੋ-ਪੜ੍ਹਾਓ ਯੋਜਨਾ’ ਦੇ ਐਲਾਨ ਨੂੰ ਲੈ ਕੇ ਸੂਬੇ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਕਾਂਗਰਸ ’ਤੇ ਹਮਲਾ ਬੋਲਦਿਆਂ ਕਿਹਾ ਕਿ ਗਾਂਧੀ ਪਰਿਵਾਰ ਨੇ ਪਹਿਲਾਂ ਸਾਰਿਆਂ ਨੂੰ ਠੱਗਿਆ ਪਰ ਕਮਲਨਾਥ ਹੁਣ ਗਾਂਧੀ ਪਰਿਵਾਰ ਨੂੰ ਹੀ ਠੱਗ ਰਹੇ ਹਨ ਅਤੇ ਲਗਾਤਾਰ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਤੋਂ ਝੂਠ ਬੁਲਵਾ ਰਹੇ ਹਨ।

ਚੌਹਾਨ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪਹਿਲਾਂ ਗਾਂਧੀ ਪਰਿਵਾਰ ਨੇ ਸਾਰਿਆਂ ਨੂੰ ਠੱਗਿਆ ਸੀ ਪਰ ਹੁਣ ਤਾਂ ਕਮਲਨਾਥ ਗਾਂਧੀ ਪਰਿਵਾਰ ਨੂੰ ਹੀ ਠੱਗ ਦੇ ਰਹੇ ਹਨ। ਕੱਲ੍ਹ ਉਨ੍ਹਾਂ ਨੇ ਮੰਡਲਾ ‘ਚ ਸ਼੍ਰੀਮਤੀ ਵਾਡਰਾ ਤੋਂ ਕੁਝ ਐਲਾਨ ਕਰਵਾਏ, ਉਹ ਆਪਣੇ ਭਾਸ਼ਣ ਵਿੱਚ ਇਹ ਐਲਾਨ ਕਰਕੇ ਬੈਠ ਗਈ, ਫਿਰ ਉਨ੍ਹਾਂ ਕਿਹਾ ਇਕ ਹੋਰ ਕਰੋ, ਇਕ ਹੋਰ ਕਰੋ। ਹੁਣ ਇਹ ਵੀ ਨਹੀਂ ਪਤਾ ਕਿ ਸ਼੍ਰੀਮਤੀ ਵਾਡਰਾ ਨੇ ਇਹ ਐਲਾਨ ਕਰਨ ਤੋਂ ਉਨ੍ਹਾਂ ਨੂੰ ਪਹਿਲਾਂ ਪੜ੍ਹਿਆ ਵੀ ਸੀ ਜਾਂ ਨਹੀਂ।

ਚੌਹਾਨ ਨੇ ਵਿਅੰਗ ਕਰਦਿਆਂ ਕਿਹਾ ਕਿ ਸ਼੍ਰੀਮਤੀ ਵਾਡਰਾ ਨੇ ਸਟੇਜ ਤੋਂ ਕਿਹਾ ਕਿ ਉਨ੍ਹਾਂ ਨੂੰ ਸਿੱਖਿਆ ਸਬੰਧੀ ਐਲਾਨ ਹੁਣੇ-ਹੁਣੇ ਦੱਸਿਆ ਗਿਆ ਹੈ। ਉਸ ਵਿੱਚ ਵੀ ਕਮਲਨਾਥ ਵਾਰ-ਵਾਰ ਕਰੈਕਸ਼ਨ ਕਰਵਾ ਰਹੇ ਸਨ। ਸ਼੍ਰੀਮਤੀ ਵਾਡਰਾ ਨੇ ਇਸ ਯੋਜਨਾ ‘ਚ ਪਹਿਲਾਂ ‘ਹਰੇਕ ਸਾਲ’ ਸ਼ਬਦ ਵਰਤਿਆ ਪਰ ਉਥੇ ਬੈਠੇ ਪਾਰਟੀ ਨੇਤਾ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ‘ਹਰੇਕ ਸਾਲ’ ਨਹੀਂ ‘ਹਰੇਕ ਮਹੀਨੇ’। ਇਸ ’ਤੇ ਸ਼੍ਰੀਮਤੀ ਵਾਰਡਾ ਨੇ ਤੁਰੰਤ ਟੋਕਦਿਆਂ ਕਿਹਾ ਕਿ ਇਸ ਵਿੱਚ ‘ਹਰੇਕ ਸਾਲ’ ਲਿਖਿਆ ਹੋਇਆ ਹੈ। ਇਸੇ ਕ੍ਰਮ ਵਿੱਚ ਚੌਹਾਨ ਨੇ ਕਿਹਾ ਕਿ ਇਸ ਤੋਂ ਕਾਂਗਰਸ ਦੀ ਗੰਭੀਰਤਾ ਦਾ ਪਤਾ ਲੱਗਦਾ ਹੈ।

Add a Comment

Your email address will not be published. Required fields are marked *