ਅਮਰੀਕਾ ਜਾਣ ਵਾਲੇ ਭਾਰਤੀਆਂ ਲਈ ਖ਼ਾਸ ਖ਼ਬਰ, ਵੀਜ਼ੇ ਲਈ ਕਰਨਾ ਪੈ ਸਕਦੈ 500 ਦਿਨਾਂ ਦਾ ਇੰਤਜ਼ਾਰ

ਅਮਰੀਕਾ ਦੀ ਯਾਤਰਾ ਕਰਨ ਦੀ ਯੋਜਨਾ ਬਣ ਰਹੇ ਲੋਕਾਂ ਨੂੰ ਇਕ ਵੱਡਾ ਝਟਕਾ ਲੱਗਾ ਹੈ, ਕਿਉਂਕਿ ਉਨ੍ਹਾਂ ਨੂੰ ਵਿਜ਼ੀਟਰ ਵੀਜ਼ਾ ਮਿਲਣ ਲਈ ਕਾਫ਼ੀ ਲੰਬਾ ਇੰਤਜ਼ਾਰ ਕਰਨ ਪਵੇਗਾ। ਯੂ.ਐੱਸ ਡਿਪਾਰਟਮੈਂਟ ਆਫ ਸਟੇਟ ਟ੍ਰੈਵਲ ਦੀ ਵੈਬਸਾਈਟ ਮੁਤਾਬਕ, ਨਵੀਂ ਦਿੱਲੀ ਵਿਚ ਅਮਰੀਕੀ ਵਣਜ ਦੂਤਘਰ ਵਿਚ ਵੀਜ਼ਾ ਅਪਾਇੰਟਮੈਂਟ ਲਈ ਔਸਤ ਵੇਟਿੰਗ ਸਮਾਂ ਵਿਜ਼ੀਟਰ ਵੀਜ਼ਾ ਲਈ 552 ਦਿਨ ਹੈ। ਉਥੇ ਹੀ ਸਟੂਡੈਂਟ ਵੀਜ਼ਾ ਦੀ ਗੱਲ ਕਰੀਏ ਤਾਂ ਇਸ ਦਾ ਵੇਟਿੰਗ ਸਮਾਂ 471 ਦਿਨ ਹੈ। ਵੈਬਸਾਈਟ ਮੁਤਾਬਕ ਜੇਕਰ ਸਥਾਨ ਬਦਲ ਕੇ ਮੁੰਬਈ ਕਰ ਦਿੱਤਾ ਜਾਵੇ ਜਾਂਦਾ ਹੈ ਤਾਂ ਯੂ.ਐੱਸ. ਵੀਜ਼ਾ ਅਪਾਇੰਟਮੈਂਟ ਲਈ ਔਸਤ ਵੇਟਿੰਗ ਸਮਾਂ ਵਿਜ਼ੀਟਰ ਵੀਜ਼ਾ ਲਈ 517 ਦਿਨ ਹੈ ਅਤੇ ਸਟੂਡੈਂਟ ਵੀਜ਼ਾ ਲਈ 10 ਦਿਨ ਹੈ। ਹੋਰ ਸਾਰੇ ਗੈਰ-ਅਪ੍ਰਵਾਸੀ ਵੀਜ਼ਾ ਲਈ ਵੇਟਿੰਗ ਸਮਾਂ ਦਿੱਲੀ ਵਿਚ 198 ਦਿਨ ਅਤੇ ਮੁੰਬਈ ਵਿਚ 72 ਦਿਨ ਹੈ।

ਹੈਦਰਾਬਾਦ ਵਿਚ ਯੂ.ਐੱਸ. ਵੀਜ਼ਾ ਅਪਾਇੰਟਮੈਂਟ ਲਈ ਔਸਤ ਵੇਟਿੰਗ ਸਮਾਂ ਵਿਜ਼ੀਟਰ ਵੀਜ਼ੇ ਲਈ 518 ਦਿਨ ਅਤੇ ਸਟੂਡੈਂਟ ਵੀਜ਼ਾ ਲਈ 479 ਦਿਨ ਹੈ। ਇਸੇ ਤਰ੍ਹਾਂ ਕੋਲਕਾਤਾ ਵਿੱਚ ਯੂ.ਐੱਸ. ਵੀਜ਼ਾ ਅਪਾਇੰਟਮੈਂਟ ਲਈ ਔਸਤ ਵੇਟਿੰਗ ਸਮਾਂ ਵਿਜ਼ੀਟਰ ਵੀਜ਼ਾ ਲਈ 587 ਦਿਨ ਅਤੇ ਸਟੂਡੈਂਟ ਵੀਜ਼ਾ ਲਈ 2 ਦਿਨ ਹੈ। ਉਥੇ ਹੀ ਚੇਨਈ ਵਿੱਚ ਯੂ.ਐੱਸ. ਵੀਜ਼ਾ ਅਪਾਇੰਟਮੈਂਟ ਲਈ ਔਸਤ ਵੇਟਿੰਗ ਸਮਾਂ ਵਿਜ਼ੀਟਰ ਵੀਜ਼ੇ ਲਈ 513 ਦਿਨ ਅਤੇ ਸਟੂਡੈਂਟ ਵੀਜ਼ਾ ਲਈ 8 ਦਿਨ ਹੈ। ਅਮਰੀਕਾ ਤੋਂ ਇਲਾਵਾ ਹੋਰ ਦੇਸ਼ਾਂ ਜਿਵੇਂ ਯੂ.ਕੇ., ਸ਼ੈਂਗੇਨ ਸਟੇਟਸ, ਕੈਨੇਡਾ ਆਦਿ ਲਈ ਵੀਜ਼ਾ ਐਪਲੀਕੇਸ਼ਨ ਅਤੇ ਪ੍ਰੋਸੈਸਿੰਗ ਵਿੱਚ ਲੰਬਾ ਸਮਾਂ ਲੱਗ ਰਿਹਾ ਹੈ।

ਉਥੇ ਹੀ ਲੰਬੇ ਸਮੇਂ ਦੇ ਅਪਾਇੰਟਮੈਂਟ ਬਾਰੇ ਅਮਰੀਕੀ ਦੂਤਾਵਾਸ ਨੇ ਕਿਹਾ ਕਿ ਵਿਦੇਸ਼ ਵਿਭਾਗ ਪ੍ਰਵਾਸੀ ਅਤੇ ਗੈਰ-ਪ੍ਰਵਾਸੀ ਦੋਵਾਂ ਯਾਤਰੀਆਂ ਲਈ ਅਮਰੀਕਾ ਦੀ ਕਾਨੂੰਨੀ ਯਾਤਰਾ ਦੀ ਸਹੂਲਤ ਲਈ ਵਚਨਬੱਧ ਹੈ। ਦੂਤਘਰ ਦੇ ਬੁਲਾਰੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਮਰੀਕੀ ਸਰਕਾਰ ਨਵੇਂ ਕਰਮਚਾਰੀਆਂ ਨੂੰ ਆਨਬੋਰਡਿੰਗ ਅਤੇ ਸਿਖਲਾਈ ਸਮੇਤ ਮਹਾਂਮਾਰੀ ਦੌਰਾਨ ਘੱਟ ਕੀਤੇ ਗਏ ਕੌਂਸਲਰ ਸਟਾਫਿੰਗ ਗੈਪ ਨੂੰ ਪੂਰਾ ਕਰਕੇ ਵੇਟਿੰਗ ਸਮੇਂ ਅਤੇ ਬੈਕਲਾਗ ਨੂੰ ਘਟਾਉਣ ਲਈ ਕਦਮ ਚੁੱਕ ਰਹੀ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਕੋਵਿਡ-19 ਮਹਾਂਮਾਰੀ ਦੌਰਾਨ ਲਗਭਗ ਮੁਕੰਮਲ ਬੰਦ ਹੋਣ ਅਤੇ ਸਰੋਤ ਫ੍ਰੀਜ਼ ਹੋਣ ਤੋਂ ਬਾਅਦ ਵੀਜ਼ਾ ਪ੍ਰਕਿਰਿਆ ਮੁੜ ਸ਼ੁਰੂ ਹੋ ਰਹੀ ਹੈ। ਇਸੇ ਲਈ ਅਮਰੀਕੀ ਸਰਕਾਰ ਕੌਮੀ ਹਿੱਤਾਂ ਅਤੇ ਦੂਜੀ ਵਾਰ ਜਾਣ ਵਾਲਿਆਂ ਨੂੰ ਪਹਿਲ ਦੇ ਰਹੀ ਹੈ । ਇਸ ਲਈ ਵਿਜ਼ੀਟਰ ਵੀਜ਼ਾ ਲਈ ਅਪਲਾਈ ਕਰਨ ਵਾਲੇ ਕੁਝ ਯਾਤਰੀਆਂ ਨੂੰ ਲੰਬਾ ਇੰਤਜ਼ਾਰ ਕਰਨਾ ਪੈ ਰਿਹਾ ਹੈ। 

Add a Comment

Your email address will not be published. Required fields are marked *