ਟਾਕਾਨਿਨੀ ਗੁਰੂ ਘਰ ਨਤਮਸਤਕ ਹੋਣਗੇ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਸ

ਔਕਲੈਡ- ਇਸੇ ਐਤਵਾਰ 6 ਅਗਸਤ 2023 ਨੂੰ ਪ੍ਰਧਾਨ ਮੰਤਰੀ ਕ੍ਰਿਸ ਹਿਪਕਨਜ ਟਾਕਾਨਿਨੀ ਗੁਰੂ ਘਰ ਪਹੁੰਚਣ ਜਾ ਰਹੇ ਹਨ। ਪ੍ਰਧਾਨ ਮੰਤਰੀ ਸੁਪਰੀਮ ਸਿੱਖ ਸੁਸਾਇਟੀ ਵੱਲੋਂ ਭਾਈਚਾਰੇ ਲਏ ਕੀਤੇ ਜਾ ਰਹੇ ਕਾਰਜਾਂ ਲਈ ਧੰਨਵਾਦ ਕਰਨ ਲਈ ਪਹੁੰਚ ਰਹੇ ਹਨ । ਇਸ ਦੀ ਸੂਚਨਾ ਬਾਰੇ ਵੀ ਸੁਸਾਇਟੀ ਨੂੰ ਕੱਲ ਦੁਪਿਹਰੇ ਹੀ ਪਤਾ ਲੱਗਾ ਕਿ ਉਹ ਐਤਵਾਰ ਔਕਲੈਡ ਆ ਰਹੇ ਹਨ। ਸੁਪਰੀਮ ਸਿੱਖ ਸੁਸਾਇਟੀ ਦੀਆਂ ਸੇਵਾਂਵਾਂ ਲਈ ਧੰਨਵਾਦ ਕਰਨ ਲਈ 1.5 ਘੰਟਾ ਟਾਕਾਨਿਨੀ ਗੁਰੂ ਘਰ ਆਉਣਾ ਚਾਹੁੰਦੇ ਹਨ । ਇਹ ਵਿਜਟ ਪ੍ਰਧਾਨ ਮੰਤਰੀ ਵੱਲੋਂ ਆਪ ਬਣਾਈ ਗਈ ਹੈ । ਸੁਸਾਇਟੀ ਵੱਲੋਂ ਕਾਹਲੀ ਨਾਲ ਰਨ ਸ਼ੀਟ ਤਿਆਰ ਕੀਤੀ ਗਈ ਹੈ । ਪਿਛਲੇ ਮਹੀਨੇ ਪ੍ਰਧਾਨ ਮੰਤਰੀ ਨੇ ਸੰਸਥਾ ਨੂੰ ਕਰਾਊਨ ਬੈਜ ਤੇ ਸਰਟੀਫਿਕੇਟ ਵੀ ਭੇਜਿਆ ਸੀ ।

ਬੀਤੇ ਜੂੂਨ ਮਹੀਨੇ ਵਿੱਚ ਵੀ ਪ੍ਰ੍ਰਧਾਨ ਮੰੰਤਰੀ ਕ੍ਰਿਸ ਹਿਪਕਿਨਸਨ ਨੇ ਸੁਪਰੀਮ ਸਿੱਖ ਸੁਸਾਇਟੀ ਨੂੰ ਇੱਕ ਵਿਸ਼ੇਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਸੀ ਅਤੇ ਕਿੰਗ ਚਾਰਲਸ ਦੇ ਜਨਮ ਦਿਨ ਮੌਕੇ ‘ਤੇ ਇੱਕ ਦਿਲ ਨੂੰ ਛੂਹਣ ਵਾਲਾ ਸੰਦੇਸ਼ ਵੀ ਖਾਸ ਤੌਰ ‘ਤੇ ਭੇਜਿਆ। ਜਿਵੇਂ -ਜਿਵੇਂ ਇਹ ਦੌਰਾ ਨੇੜੇ ਆ ਰਿਹਾ ਹੈ, ਸਭ ਦੀਆਂ ਨਜ਼ਰਾਂ ਐਤਵਾਰ ‘ਤੇ ਟਿਕੀਆਂ ਹੋਈਆਂ ਹਨ, ਤਾਂ ਜੋ ਪ੍ਰਧਾਨ ਮੰਤਰੀ ਦੀ ਗੁਰਦਆਰਾ ਸਾਹਿਬ ਵਿਖੇ ਆਪਣੇ ਸੰਬੋਧਨ ਦੌਰਾਨ ਸਿੱਖ ਭਾਈਚਾਰੇ ਪ੍ਰਤੀ ਵਚਨਬੱਧਤਾ ਨੂੰ ਵੇਖਣ ਲਈ ਉਤਸੁਕ ਹਨ।

ਸੁਪਰੀਮ ਸਿੱਖ ਸੁਸਾਇਟੀ ਵੱਲੋਂ ਕਮਿਊਨਟੀ ਦੇ ਉਠਾਏ ਜਾਣ ਵਾਲੇ ਮੁੱਦਿਆਂ ਦੀ ਤਰਤੀਬ ਬਣਾਈ ਜਾ ਰਹੀ ਹੈ । ਪ੍ਰਧਾਨ ਮੰਤਰੀ 11:30 -1:00 ਵਜੇ ਤੱਕ ਗੁਰੂ ਘਰ ਰਹਿਣਗੇ । ਇਸ ਮੌਕੇ ਸੁਸਾਇਟੀ ਵੱਲੋਂ ਹੋਰ ਮੈਬਰ ਪਾਰਲੀਮੈਟ ਨੂੰ ਰਾਤ ਹੀ ਮੈਸਜ ਭੇਜੇ ਗਏ ਹਨ । ਸਾਰੀ ਸੰਗਤ ਨੂੰ ਹੁੰਮ ਹੁੰਮਾ ਕੇ ਪਹੁੰਚਣ ਲਈ ਬੇਨਤੀ ਹੈ। ਬੁਲਾਰੇ ਦਲਜੀਤ ਸਿੰਘ ਨੇ ਕਿਹਾ ਕੇ ਪ੍ਰਧਾਨ ਮੰਤਰੀ ਦਾ ਗੁਰੂ ਘਰ ਆਉਣ ਤੇ ਸਵਾਗਤ ਅਤੇ ਭਾਈਚਾਰੇ ਨਾਲ ਜੁੜੇ ਮਸਲੇ ਵਿਚਾਰੇ ਜਾਣ ਦਾ ਮੌਕਾ ਮਿਲੇਗਾ ।

Add a Comment

Your email address will not be published. Required fields are marked *