ਫਰਜ਼ਾਨਾ ਯਕੂਬੀ ਦੇ ਕਤਲ ਕੇਸ ਦੋਸ਼ੀ ਨੂੰ 17 ਸਾਲ ਦੀ ਕੈਦ

ਆਕਲੈਂਡ- ਸਾਲ 2022 ਵਿੱਚ ਆਕਲੈਂਡ ਯੂਨੀਵਰਸਿਟੀ ਦੀ ਵਿਦਿਆਰਥਣ ਫਰਜ਼ਾਨਾ ਯਕੂਬੀ ਦਾ ਕੰਵਲਪ੍ਰਤੀ ਸਿੰਘ ਵੱਲੋਂ ਕਤਲ ਕੀਤਾ ਗਿਆ ਸੀ। ਕੰਵਲਪ੍ਰੀਤ ਸਿੰਘ ਦਾ ਇੱਕ ਤਰਫਾ ਪਿਆਰ ਨੇ ਉਸਨੂੰ ਅੱਜ ਜੇਲ੍ਹ ਦੀ ਸਲਾਖਾਂ ਦੇ ਪਿੱਛੇ ਸੁੱਟ ਦਿੱਤਾ। ਕਤਲ ਕੇਸ ਦੇ ਮਾਮਲੇ ਵਿੱਚ ਉਸਨੂੰ 17 ਸਾਲ ਦੀ ਸਜ਼ਾ ਬਿਨ੍ਹਾਂ ਪੈਰੋਲ ਤੋਂ ਸੁਣਾਈ ਗਈ ਹੈ।
ਉਸ ‘ਤੇ ਆਕਲੈਂਡ ਯੂਨੀਵਰਸਿਰਟੀ ਦੀ 21 ਸਾਲਾ ਵਿਦਿਆਰਥਣ ਫਰਜ਼ਾਨਾ ਯਕੂਬੀ ਨੂੰ ਛੁਰੇ ਮਾਰਕੇ ਕਤਲ ਕਰਨ ਦਾ ਦੋਸ਼ ਸੀ। ਇਸ ਕਾਰੇ ਨੂੰ ਉਸਨੇ 19 ਦਸੰਬਰ ਨੂੰ ਉਸ ਵੇਲੇ ਅੰਜਾਮ ਦਿੱਤਾ ਜਦੋਂ ਫਰਜ਼ਾਨਾ ਕੰਮ ਤੋਂ ਘਰ ਜਾ ਰਹੀ ਸੀ। ਫਰਜ਼ਾਨਾ ਲਾਅ ਦੀ ਪੜ੍ਹਾਈ ਕਰ ਰਹੀ ਸੀ ਤੇ ਉਸਦੀ ਪੜ੍ਹਾਈ ਇਸ ਸਾਲ ਪੂਰੀ ਹੋ ਜਾਣੀ ਸੀ। ਉਸਦੇ ਘਰਦੇ ਵੀ ਇਸ ਮੌਕੇ ਆਕਲੈਂਡ ਹਾਈ ਕੋਰਟ ਵਿੱਚ ਮੌਜੂਦ ਸਨ,ਜਿਨ੍ਹਾਂ ਨੇ ਬਿਆਨਬਾਜੀ ਵਿੱਚ ਆਪਣਾ ਦਰਦ ਬਿਆਨ ਕਰਦਿਆਂ ਕਿਹਾ ਕਿ ਇਸ ਜਾਨਵਰ ਨੇ ਸਾਡੇ ਤੋ ਸਾਡੀ ਫਰਜ਼ਾਨਾ ਖੋਹ ਲਈ ਹੈ ਤੇ ਇਸ ਨੂੰ ਦਿੱਤੀ ਕੋਈ ਵੀ ਸਜਾ ਸਾਨੂੰ ਸਾਡੀ ਫਰਜ਼ਾਨਾ ਵਾਪਿਸ ਲਿਆ ਕੇ ਨਹੀਂ ਦੇ ਸਕਦੀ।
ਕੰਵਲਪ੍ਰੀਤ ਸਿੰਘ ਕੁਈਨ ਸਟਰੀਟ ਵਿਖੇ ਸਕਿਓਰਟੀ ਗਾਰਡ ਵਜੋਂ ਕੰਮ ਕਰਦਾ ਸੀ ਤੇ 2020 ਵਿੱਚ ਫਰਜ਼ਾਨਾ ਦੇ ਸੰਪਰਕ ਵਿੱਚ ਆਇਆ , ਕੰਵਲਪ੍ਰ੍ਰੀਤ ਨੇ ਫਰਜ਼ਾਨਾ ਨੂੰ ਬੇਲੋੜੇ ਮੈਸੇਜ ਕਰਨੇ ਸ਼ੁਰੂ ਕਰ ਦਿੱਤੇ, ਜਿਸ ਤੋਂ ਬਾਅਦ ਫਰਜ਼ਾਨਾ ਨੇ ਉਸਨੂੰ ਬੈਨ ਕਰ ਦਿੱਤਾ।
ਮਾਮਲਾ ਅੱਗੇ ਵਧਿਆ ਤੇ ਕੰਵਲਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ ਦੇ ਹੋਰ ਖਾਤੇ ਬਣਾਕੇ ਫਰਜਾ਼ਨਾ ਨੂੰ ਕਿਡਨੈਪ ਕਰਨ ਦੀਆਂ ਧਮਕੀਆਂ ਤੱਕ ਦਿੱਤੀਆਂ ਤੇ ਉਸ ਨਾਲ ਪਿਆਰ ਨਾ ਪਾਉਣ ‘ਤੇ ਉਸ ‘ਤੇ ਤੇਜਾਬ ਤੱਕ ਪਾਉਣ ਦੀ ਧਮਕੀ ਵੀ ਦਿੱਤੀ। 2022 ਦੀ ਅਕਤੂਬਰ ਵਿੱਚ ਕੰਵਲਪ੍ਰੀਤ ਸਿੰਘ ਖਿਲਾਫ ਪੁਲਿਸ ਸ਼ਿਕਾਇਤ ਵੀ ਦਰਜ ਕਰਵਾਈ ਗਈ, ਪਰ ਉਹ ਨਾ ਟਲਿਆ ਤੇ ਦਸੰਬਰ ਵਿੱਚ ਉਸਨੇ ਫਰਜ਼ਾਨਾ ਨੂੰ ਸੋਸ਼ਲ ਮੀਡੀਆ ਰਾਂਹੀ ਕਈ ਮੈਸੇਜ ਭੇਜੇ ਜਿਸ ਵਿੱਚ ਉਸਦੇ ਘਰ ਦੇ ਬਾਹਰ ਦੀਆਂ ਵੀਡੀਓ ਵੀ ਭੇਜੀਆਂ ਗਈਆਂ।
ਡਰੀ ਹੋਈ ਫਰਜ਼ਾਨਾ ਨੇ ਫਿਰ ਪੁਲਿਸ ਨੂੰ ਪਹੁੰਚ ਕੀਤੀ ਤੇ ਉਸਤੋਂ ਸਿਰਫ 2 ਹਫਤੇ ਬਾਅਦ ਕੰਵਲਪ੍ਰੀਤ ਨੇ ਜਦੋਂ ਫਰਜ਼ਾਨਾ ਨੂੰ ਇੱਕਲਿਆਂ ਘਰ ਜਾਂਦਿਆਂ ਦੇਖਿਆ ਤਾਂ ਛੂਰੇ ਨਾਲ ਉਸਨੂੰ ਜਖਮੀ ਕਰ ਦਿੱਤਾ, ਜਿਸ ਕਾਰਨ ਫਰਜ਼ਾਨਾ ਦੀ ਮੌਤ ਹੋ ਗਈ। ਇਸ ਮੌਕੇ ਫਰਜ਼ਾਨਾ ਨੇ ਪੁਲਿਸ ਬੁਲਾਉਣ ਦੀ ਕੋਸਿ਼ਸ ਕੀਤੀ, ਪਰ ਉਸਨੂੰ ਫੋਨ ਕਾਲ ਕਰਨ ਦਾ ਮੌਕਾ ਤੱਕ ਨਾ ਮਿਲਿਆ। ਹਮਲੇ ਨੂੰ ਅੰਜਾਮ ਦੇ ਮੌਕੇ ਤੋਂ ਤਾਂ ਕੰਵਲਪ੍ਰੀਤ ਆਪਣੀ ਕਾਰ ਵਿੱਚ ਫਰਾਰ ਹੋ ਗਿਆ, ਪਰ ਬਾਅਦ ਵਿੱਚ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ।

Add a Comment

Your email address will not be published. Required fields are marked *