ਜੀਨ- ਐਡੀਟਡ ਸਕਿੰਨ ਬਨਾਉਣ ਵਿੱਚ ਵਿਗਿਆਨੀਆਂ ਨੂੰ ਮਿਲੀ ਸਫਲਤਾ

ਆਕਲੈਂਡ – ਆਕਲੈਂਡ ਯੂਨੀਵਰਸਿਟੀ ਦੇ ਵਿਗਿਆਨੀਆਂ ਵੱਲੋਂ ਕਾਫੀ ਸਮੇਂ ਤੋਂ ਚੱਲ ਰਹੀ ਖੋਜ ‘ਚ ਸਫਲਤਾ ਹਾਸਿਲ ਕੀਤੀ ਹੈ। ਇਹ ਨਵੀਂ ਖੋਜ ਕਿਸੇ ਹਾਲੀਵੁੱਡ ਦੀ ਸਾਇੰਸ ਫਿਕਸ਼ਿਨ ਮੂਵੀ ਦਾ ਇੱਕ ਹਿੱਸਾ ਹੀ ਪ੍ਰਤੀਤ ਹੁੰਦੀ ਹੈ। ਆਕਲੈਂਡ ਯੂਨੀਵਰਸਿਟੀ ਵਿੱਚ ਵਿਗਿਆਨੀਆਂ ਨੇ ਜੀਨ- ਐਡੀਟਡ ਸਕਿੰਨ ਬਨਾਉਣ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਹ ਅੱਜ ਤੱਕ ਸਿਰਫ ਫਿਲਮਾਂ ਵਿੱਚ ਹੀ ਦੇਖਣ ਨੂੰ ਮਿਲਿਆ ਹੈ। ਵਿਗਿਆਨੀਆਂ ਵੱਲੋਂ ਜਿਸ ਜੀਨ ਐਡੀਟਿਡ ਸਕਿੰਨ ਦੀ ਖੋਜ ਕੀਤੀ ਹੈ, ਉਹ ਚਮੜੀ ਦੇ ਖਤਰਨਾਕ ਰੋਗ ਜਿਵੇਂ ਕਿ ਐਪੀਡਰਮੋਲਿਸਸ ਬੁਲੋਸਾ ਜਿਹੀਆਂ ਬਿਮਾਰੀਆਂ ਦੇ ਇਲਾਜ ਲਈ ਵਰਤੋਂ ਕੀਤੀ ਜਾਵੇਗੀ। ਇਸ ਰੋਗ ਕਾਰਨ ਚਮੜੀ ਦੇ ਸੈੱਲ ਬਰੋਕਨ ਜੀਨ ਦੀ ਸੱਮਸਿਆ ਕਾਰਨ ਜਖਮਾਂ ਨੂੰ ਭਰਨ ਵਿੱਚ ਅਸਮਰਥ ਰਹਿੰਦੇ ਹਨ, ਜਿਸ ਕਾਰਨ ਛੋਟਾ ਜਖਮ ਵੀ ਵੱਡੀ ਸੱਮਸਿਆ ਬਣ ਜਾਂਦਾ ਹੈ।

ਪੰਜ ਸਾਲ ਹਿਲਟਨ ਇਸੇ ਬਿਮਾਰੀ ਨਾਲ ਗ੍ਰਸਤ ਹੈ, ਜਿਸ ਕਾਰਨ ਉਹ ਕਿਤੇ ਬਾਹਰ ਖੇਡਣ ਨਹੀਂ ਜਾ ਸਕਦਾ। ਉਸਦੇ ਘਰ ਵਿੱਚ ਨੌਕਦਾਰ ਜਾਂ ਤਿੱਖੀਆਂ ਚੀਜਾਂ ਨੂੰ ਢੱਕ ਕੇ ਰੱਖਿਆ ਜਾਂਦਾ ਹੈ। ਫਰਸ਼ ਤੇ ਵੀ ਗੱਦੇ ਵਿਛਾਏ ਜਾਂਦੇ ਹਨ ਤਾਂ ਜੋ ਥੋੜ੍ਹੀ ਜਿਹੀ ਵੀ ਖਰੋਚ ਵੀ ਨਾ ਲੱਗ ਸਕੇ।
ਪਰ ਹੁਣ ਇਸ ਖੋਜ ਨਾਲ ਹਿਲਟਨ ਦੀ ਸੱਮਸਿਆ ਦਾ ਇਲਾਜ ਹੋ ਸਕੇਗਾ। ਉਸਦੀ ਚਮੜੀ ਦਾ ਸੈਂਂਪਲ ਲੈਕੇ ਉਸ ਦੇ ਬਰੋਕਨ ਜੀਨ ਨੂੰ ਦਰੁਸਤ ਕਰਕੇ ਇਸ ਬਿਮਾਰੀ ਦਾ ਹੱਲ ਕੀਤਾ ਜਾਵੇਗਾ। ਸਿਰਫ ਹਿਲਟਨ ਹੀ ਨਹੀਂ ਸਗੋਂ ਦੁਨਿਆਂ ਭਰ ਵਿੱਚ ਹਜਾਰਾਂ ਬੱਚੇ ਇਸ ਬਿਮਾਰੀ ਨਾਲ ਪੀੜਤ ਹਨ ਤੇ ਆਉਦੇਂ ਕੁਝ ਸਾਲਾਂ ਵਿੱਚ ਇਹ ਖੋਜ ਇਲਾਜ ਦਾ ਰੂਪ ਲੈਕੇ ਉਨ੍ਹਾਂ ਲਈ ਸਹਾਇਕ ਸਾਬਿਤ ਹੋਵੇਗੀ।

Add a Comment

Your email address will not be published. Required fields are marked *