ਕਰਜ਼ ਲੈ ਕੇ ਆਸਟ੍ਰੇਲੀਆ ਪੜ੍ਹਨ ਗਏ ਨੌਜਵਾਨ ਨਾਲ ਵਾਪਰ ਗਿਆ ਭਾਣਾ

ਕੈਨਬਰਾ : ਆਸਟਰੇਲੀਆ ਦੇ ਵਿਕਟੋਰੀਆ ਰਾਜ ਵਿੱਚ ਇੱਕ ਕਾਰ ਦੇ ਦਰੱਖਤ ਨਾਲ ਟਕਰਾਉਣ ਕਾਰਨ ਆਂਧਰਾ ਪ੍ਰਦੇਸ਼ ਦੇ 27 ਸਾਲਾ ਵਿਦਿਆਰਥੀ ਸਾਈ ਰੋਹਿਤ ਪਾਲਾਡੁਗੂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹੇਰਾਲਡ ਸਨ ਦੀ ਰਿਪੋਰਟ ਅਨੁਸਾਰ, ਪਾਲਾਡੁਗੂ, ਜੋ ਕਿ 2017 ਵਿੱਚ ਉੱਚ ਪੜ੍ਹਾਈ ਕਰਨ ਲਈ ਆਸਟਰੇਲੀਆ ਆਇਆ ਸੀ, ਚਿਤੂਰ ਜ਼ਿਲ੍ਹੇ ਦੇ ਪੋਲਕਾਲਾ ਯੇਲਮਪੱਲੀ ਪਿੰਡ ਦਾ ਵਸਨੀਕ ਸੀ।

ਵਿਕਟੋਰੀਆ ਪੁਲਸ ਦਾ ਮੰਨਣਾ ਹੈ ਕਿ ਕਾਰ 3 ਨਵੰਬਰ ਨੂੰ ਗੌਲਬਰਨ ਵੈਲੀ ਹਾਈਵੇਅ ‘ਤੇ ਉੱਤਰ ਵੱਲ ਜਾ ਰਹੀ ਸੀ, ਜਦੋਂ ਇਹ ਸੜਕ ਤੋਂ ਉਤਰ ਕੇ ਹਿਊਮ ਫ੍ਰੀਵੇਅ ਇੰਟਰਚੇਂਜ ਦੇ ਨੇੜੇ ਇੱਕ ਦਰੱਖਤ ਨਾਲ ਟਕਰਾ ਗਈ। ਉਹ ਅਜੇ ਜਾਂਚ ਕਰ ਰਹੇ ਹਨ ਅਤੇ ਇਹ ਪਤਾ ਲਗਾਉਣਾ ਬਾਕੀ ਹੈ ਕਿ ਟੱਕਰ ਕਿਸ ਸਮੇਂ ਹੋਈ ਸੀ। ਐੱਨ.ਸੀ.ਆਰ. ਰਿਵਿਊ ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਜਾਂਚਕਰਤਾਵਾਂ ਨੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਘਟਨਾ ਸਬੰਧੀ ਜਾਣਕਾਰੀ ਹੈ ਜਾਂ ਕਿਸੇ ਵਾਹਨ ਦੀ ਡੈਸ਼ਕੈਮ ਫੁਟੇਜ ਵਿਚ ਘਟਨਾ ਰਿਕਾਰਡ ਹੋਈ ਹੈ ਤਾਂ ਉਹ ਤੁਰੰਤ ਕ੍ਰਾਈਮ ਸਟੌਪਰਜ਼ ਨਾਲ ਸੰਪਰਕ ਕਰਨ।

ਦੋਸਤਾਂ ਨੇ ਦੱਸਿਆ ਕਿ ਪਾਲਾਡੁਗੂ ਆਪਣੀ ਮਾਂ ਦੀ ਮਦਦ ਕਰਨ ਅਤੇ ਆਸਟ੍ਰੇਲੀਆ ਆਉਣ ਲਈ ਲਏ ਗਏ ਸਿੱਖਿਆ ਕਰਜ਼ੇ ਦੀ ਅਦਾਇਗੀ ਕਰਨ ਲਈ ਵੀ ਕੰਮ ਕਰ ਰਿਹਾ ਸੀ। ਉਸਦੇ ਪਿਤਾ ਦਾ ਪਹਿਲਾਂ ਹੀ ਦਿਹਾਂਤ ਹੋ ਚੁੱਕਾ ਸੀ ਅਤੇ ਉਹ ਇਕੱਲਾ ਕਮਾਉਣ ਵਾਲਾ ਸੀ। SBS ਤਮਿਲ ਦੀ ਰਿਪੋਰਟ ਮੁਤਾਬਕ ਉਸਦੇ ਪਰਿਵਾਰ ਦੀ ਸਹਾਇਤਾ ਲਈ ਤੇਲਗੂ ਐਸੋਸੀਏਸ਼ਨ ਆਫ ਆਸਟ੍ਰੇਲੀਆ ਵੱਲੋਂ ਇੱਕ ਫੰਡਰੇਜ਼ਰ ਦਾ ਆਯੋਜਨ ਕੀਤਾ ਗਿਆ ਹੈ। 

Add a Comment

Your email address will not be published. Required fields are marked *