ਅਫਗਾਨਿਸਤਾਨ ਤੋਂ ਭੱਜ ਕੇ ਪਾਕਿਸਤਾਨ ‘ਚ ਰਹਿ ਰਹੇ ਪੱਤਰਕਾਰਾਂ ਦਾ ਭਵਿੱਖ ਅੱਧ ਵਿਚਾਲੇ ਲਟਕਿਆ

ਕਰਾਚੀ – ਅਫਗਾਨਿਸਤਾਨ ਵਿੱਚ ਪਿਛਲੇ ਸਾਲ ਤਾਲਿਬਾਨ ਦੇ ਮੁੜ ਕਬਜ਼ੇ ਤੋਂ ਬਾਅਦ ਦੇਸ਼ ਛੱਡ ਕੇ ਭੱਜਣ ਵਾਲੇ ਦਰਜਨਾਂ ਅਫਗਾਨ ਪੱਤਰਕਾਰਾਂ ਦਾ ਪਾਕਿਸਤਾਨ ਵਿੱਚ ਕੋਈ ਭਵਿੱਖ ਨਜ਼ਰ ਨਹੀਂ ਆ ਰਿਹਾ। ਉਹ ਪਾਕਿਸਤਾਨ ਵਿੱਚ ਰਹਿਣ ਲਈ ਆਪਣੇ ਵੀਜ਼ੇ ਦੇ ਨਵੀਨੀਕਰਨ ਦੀ ਉਡੀਕ ਕਰ ਰਹੇ ਹਨ ਅਤੇ ਨਾਲ ਹੀ ਅਮਰੀਕਾ ਜਾਂ ਯੂਰਪੀਅਨ ਦੇਸ਼ਾਂ ਵਿੱਚ ਵਾਪਸ ਭੇਜੇ ਜਾਣ ਲਈ ਸੰਘਰਸ਼ ਕਰ ਰਹੇ ਹਨ। ਅਫਗਾਨਿਸਤਾਨ ਤੋਂ ਭੱਜ ਕੇ ਮੁੱਖ ਤੌਰ ‘ਤੇ ਇਸਲਾਮਾਬਾਦ, ਕਰਾਚੀ ਅਤੇ ਕਵੇਟਾ ਵਿਚ ਰਹਿ ਰਹੇ ਪੱਤਰਕਾਰਾਂ ਦੀ ਸ਼ਿਕਾਇਤ ਹੈ ਕਿ ਉਨ੍ਹਾਂ ਨੂੰ ਅੰਤਰਰਾਸ਼ਟਰੀ ਸੰਸਥਾਵਾਂ ਅਤੇ ਗੈਰ-ਸਰਕਾਰੀ ਸੰਗਠਨਾਂ ਤੋਂ ਵੀ ਮਦਦ ਨਹੀਂ ਮਿਲ ਰਹੀ ਹੈ।

ਪਾਕਿਸਤਾਨ ਦੇ ਗ੍ਰਹਿ ਮੰਤਰਾਲਾ ਦੇ ਵੀਜ਼ਾ ਵਿਭਾਗ ਦੇ ਅਧਿਕਾਰੀ ਮਲਿਕ ਮੁਹੰਮਦ ਅਫਜ਼ਲ ਨੇ ਕਿਹਾ ਕਿ ਵੀਜ਼ੇ ਦੀ ਮਿਆਦ ਇਸ ਸਾਲ ਵਧਾਈ ਜਾ ਸਕਦੀ ਹੈ ਪਰ ਇਸ ਦੇ ਲਈ ਉਨ੍ਹਾਂ ਨੂੰ ਦੇਸ਼ ਦੀਆਂ ਖੁਫੀਆ ਏਜੰਸੀਆਂ ਤੋਂ ਇਜਾਜ਼ਤ ਲੈਣੀ ਪਵੇਗੀ। ਕਾਬੁਲ ਵਿੱਚ ਏਰੀਆਨਾ ਨਿਊਜ਼ ਲਈ ਕੰਮ ਕਰਨ ਵਾਲੀ ਨਸਰੀਨ ਸ਼ਿਰਜ਼ਾਦ ਨੇ ਕਿਹਾ, ‘ਅਫਗਾਨਿਸਤਾਨ ਵਿਚ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਰਿਪੋਰਟਿੰਗ ਅਥੇ ਕੰਮ-ਕਾਜ ਬੰਦ ਹੋਣ ਦੇ ਡਰੋਂ ਉਥੋਂ ਪਲਾਇਨ ਕਰਨ ਵਾਲੇ ਸਾਰੇ ਮੀਡੀਆ ਕਰਮੀਆਂ ਨੂੰ ਵਿਸ਼ੇਸ਼ ਵੀਜ਼ਾ ਦੇਣ ਲਈ ਪਾਕਿਸਤਾਨ ਦੇ ਗ੍ਰਹਿ ਮੰਤਰਾਲਾ ਨੇ ਇਜਾਜ਼ਤ ਦਿੱਤੀ ਹੈ।’

Add a Comment

Your email address will not be published. Required fields are marked *