ਆਸਟ੍ਰੇਲੀਆ-ਨਿਊਜ਼ੀਲੈਂਡ ਵਿਚਾਲੇ ਬਿਨਾਂ ਪਾਸਪੋਰਟ ਦੇ ਸ਼ੁਰੂ ਹੋਵੇਗੀ ਯਾਤਰਾ

ਆਕਲੈਂਡ – ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ ਨਿਊਜ਼ੀਲੈਂਡ ਦੇ ਦੌਰੇ ’ਤੇ ਆਏ ਹੋਏ ਹਨ। ਜਿੱਥੇ ਉਨ੍ਹਾਂ ਨੇ ਦੇਸ਼ ਦੀ ਰਾਜਧਾਨੀ ਵੈਲਿੰਗਟਨ ਵਿਚ ਪ੍ਰਧਾਨ ਮੰਤਰੀ ਕ੍ਰਿਸ ਹਿਪਕਿੰਸ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਅਤੇ ਕਈ ਸੰਵੇਦਨਸ਼ੀਲ ਮੁੱਦਿਆਂ ’ਤੇ ਦੋਹਾਂ ਦੇਸ਼ਾਂ ਵਿਚਾਲੇ ਸਮਝੌਤਾ ਹੋਇਆ। ਇਸ ਤੋਂ ਬਾਅਦ ਦੋਹਾਂ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਨੇ ਸੰਯੁਕਤ ਪ੍ਰੈੱਸ ਕਾਨਫਰੰਸ ਕਰ ਕੇ ਦੱਸਿਆ ਕਿ ਬਹੁਤ ਜਲਦੀ ਆਮ ਤੌਰ ’ਤੇ ਇਮੀਗ੍ਰੇਸ਼ਨ ਦੇ ਮਾਹਰਾਂ ਦੀ ਇਕ ਟੀਮ ਗਠਿਤ ਕਰਨਗੇ, ਜਿਨ੍ਹਾਂ ਦਾ ਉਦੇਸ਼ ਇਸ ਗੱਲ ਨੂੰ ਯਕੀਨੀ ਬਣਾਉਣਾ ਹੋਵੇਗਾ ਕਿ ਦੋਹਾਂ ਦੇਸ਼ਾਂ ਦੇ ਨਾਗਰਿਕ ਇਕ-ਦੂਸਰੇ ਦੇ ਦੇਸ਼ ਵਿਚ ਬਿਨਾਂ ਪਾਸਪੋਰਟ ਦੇ ਯਾਤਰਾ ਕਰ ਸਕਣ।

ਵਿਸਤਾਰ ਨਾਲ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਮੰਤਰੀ ਕ੍ਰਿਸ ਹਿੰਪਕਿੰਸ ਨੇ ਦੱਸਿਆ ਕਿ ਇਸ ਕਦਮ ਨੂੰ ਸੁਰੱਖਿਅਤ ਢੰਗ ਨਾਲ ਚੁੱਕੇ ਜਾਣ ਲਈ ਪਬਲਿਕ ਹੈਲਥ, ਲੋਕਾਂ ਦੇ ਬਾਇਓਮੀਟ੍ਰਿਕਸ, ਸਕਿਓਰਿਟੀ ਰਿਸਕ ਵਰਗੀਆਂ ਗੱਲਾਂ ਦੀ ਗੰਭੀਰਤਾ ਨੂੰ ਧਿਆਨ ਵਿਚ ਰੱਖ ਕੇ ਹੀ ਆਗਾਮੀ ਕਦਮ ਚੁੱਕੇ ਜਾਣਗੇ। ਇਸ ਯੋਜਨਾ ਵਿਚ ਵਪਾਰੀ ਵਰਗ ਨੂੰ ਸਭ ਤੋਂ ਜ਼ਿਆਦਾ ਲਾਭ ਹੋ ਸਕਦਾ ਹੈ।

Add a Comment

Your email address will not be published. Required fields are marked *