ਅਮਰੀਕਾ ਪੜ੍ਹਨ ਗਈ ਭਾਰਤੀ ਵਿਦਿਆਰਥਣ ਭੁੱਖ ਨਾਲ ਤੜਫਦੀ ਆਈ ਨਜ਼ਰ

ਅਮਰੀਕਾ ਵਿਚ ਮਾਸਰਟਰਜ਼ ਦੀ ਪੜ੍ਹਾਈ ਕਰਨ ਗਈ ਤੇਲੰਗਾਨਾ ਦੀ ਇੱਕ ਵਿਦਿਆਰਥਣ ਸ਼ਿਕਾਗੋ ਦੀ ਸੜਕ ‘ਤੇ ਭੁੱਖ ਨਾਲ ਤੜਫਦੀ ਪਾਈ ਗਈ। ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਵਿਦਿਆਰਥਣ ਦੀ ਮਾਂ ਨੇ ਆਪਣੀ ਧੀ ਨੂੰ ਵਾਪਸ ਲਿਆਉਣ ਲਈ ਭਾਰਤ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ। ਵਿਦਿਆਰਥਣ ਦੀ ਪਛਾਣ ਤੇਲੰਗਾਨਾ ਦੇ ਮੇਦਚਲ ਜ਼ਿਲ੍ਹੇ ਦੀ ਵਸਨੀਕ ਸਈਦਾ ਲੂਲੂ ਮਿਨਹਾਜ ਜ਼ੈਦੀ ਵਜੋਂ ਹੋਈ ਹੈ, ਜੋ ਅਗਸਤ 2021 ਵਿੱਚ ਟਰਾਈਨ ਯੂਨੀਵਰਸਿਟੀ, ਡੇਟ੍ਰੋਇਟ, ਸ਼ਿਕਾਗੋ ਤੋਂ ਸੂਚਨਾ ਵਿਗਿਆਨ ਵਿੱਚ ਮਾਸਟਰ ਦੀ ਡਿਗਰੀ ਹਾਸਲ ਕਰਨ ਲਈ ਗਈ ਸੀ। ਉਹ ਪੜ੍ਹਾਈ ਕਰ ਰਹੀ ਸੀ ਅਤੇ ਪਰਿਵਾਰ ਨਾਲ ਲਗਾਤਾਰ ਸੰਪਰਕ ਵਿੱਚ ਸੀ। ਪਿਛਲੇ ਦੋ ਮਹੀਨਿਆਂ ਤੋਂ ਉਸ ਦਾ ਪਰਿਵਾਰ ਨਾਲ ਸੰਪਰਕ ਟੁੱਟ ਗਿਆ ਸੀ।

ਜਾਣਕਾਰੀ ਮੁਤਾਬਕ ਹਾਲ ਹੀ ‘ਚ ਹੈਦਰਾਬਾਦ ਦੇ ਦੋ ਨੌਜਵਾਨਾਂ ਨੇ ਪਰਿਵਾਰ ਨੂੰ ਦੱਸਿਆ ਕਿ ਵਿਦਿਆਰਥਣ ਡੂੰਘੇ ਡਿਪ੍ਰੈਸ਼ਨ ‘ਚ ਹੈ। ਉਸ ਦਾ ਸਾਰਾ ਸਮਾਨ ਚੋਰੀ ਹੋ ਗਿਆ ਹੈ, ਜਿਸ ਕਾਰਨ ਉਹ ਭੁੱਖਮਰੀ ਦੀ ਕਗਾਰ ‘ਤੇ ਹੈ। ਇਸ ਤੋਂ ਬਾਅਦ ਵਿਦਿਆਰਥਣ ਦੀ ਮਾਂ ਸਈਦਾ ਵਾਹਜ ਫਾਤਿਮਾ, ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਤੋਂ ਅਮਰੀਕਾ ਸਥਿਤ ਭਾਰਤੀ ਦੂਤਘਰ ਨੂੰ ਤੁਰੰਤ ਦਖਲ ਦੇਣ ਅਤੇ ਉਸ ਦੀ ਧੀ ਨੂੰ ਜਲਦੀ ਤੋਂ ਜਲਦੀ ਵਾਪਸ ਲਿਆਉਣ ਦੀ ਬੇਨਤੀ ਕੀਤੀ। ਇਹ ਪੱਤਰ ਬੀਆਰਐਸ ਨੇਤਾ ਖਲੀਕੁਰ ਨੇ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਹੈ।

ANI ਦੀ ਰਿਪੋਰਟ ਮੁਤਾਬਕ ਮਜਲਿਸ ਬਚਾਓ ਤਹਿਰੀਕ (MBT) ਨੇਤਾ ਅਮਜਦੁੱਲਾ ਖਾਨ ਦਾ ਇੱਕ ਟਵੀਟ ਸਾਹਮਣੇ ਆਇਆ ਹੈ। ਇਸ ਵਿੱਚ ਉਸਨੇ ਇੱਕ ਵੀਡੀਓ ਪੋਸਟ ਕੀਤਾ ਹੈ। ਵੀਡੀਓ ਵਿੱਚ ਇੱਕ ਵਿਅਕਤੀ ਮਿਨਹਾਜ ਤੋਂ ਉਸਦਾ ਨਾਮ ਪੁੱਛ ਰਿਹਾ ਹੈ। ਉਸ ਦੀ ਮਦਦ ਦਾ ਭਰੋਸਾ ਦਿੰਦੇ ਹੋਏ ਉਸ ਲਈ ਖਾਣੇ ਦਾ ਪ੍ਰਬੰਧ ਕਰਨ ਦਾ ਵਾਅਦਾ ਕਰ ਰਿਹਾ ਹੈ। ਉਹ ਮਿਨਹਾਜ ਨੂੰ ਭਾਰਤ ਪਰਤਣ ਦੀ ਸਲਾਹ ਵੀ ਦੇ ਰਿਹਾ ਹੈ। ਦੂਜੇ ਪਾਸੇ ਸ਼ਿਕਾਗੋ ਵਿੱਚ ਭਾਰਤੀ ਦੂਤਘਰ ਨੇ MBT ਨੇਤਾ ਅਮਜਦੁੱਲਾ ਖਾਨ ਦੇ ਟਵੀਟ ਦਾ ਜਵਾਬ ਦਿੱਤਾ – ਸਾਨੂੰ ਹੁਣੇ ਹੀ ਸਈਅਦ ਲੂਲੂ ਮਿਨਹਾਜ ਦੇ ਮਾਮਲੇ ਬਾਰੇ ਪਤਾ ਲੱਗਾ ਹੈ। ਤੁਸੀਂ ਸਾਡੇ ਨਾਲ ਸੰਪਰਕ ਵਿੱਚ ਰਹੋ।

Add a Comment

Your email address will not be published. Required fields are marked *