ਚੀਨ ‘ਚ ਦੌੜੇਗੀ ਗ਼ਰੀਬ ਪਰਿਵਾਰ ਨਾਲ ਸਬੰਧਤ ਜਲੰਧਰ ਦੀ ਨੇਹਾ

ਜਲੰਧਰ- ਕਹਿੰਦੇ ਨੇ ਜੇਕਰ ਹੌਂਸਲੇ ਬੁਲੰਦ ਹੋਣ ਤਾਂ ਇਨਸਾਨ ਕਈ ਮੁਸ਼ਕਿਲਾਂ ਨੂੰ ਪਾਰ ਕਰਦੇ ਹੋਏ ਆਪਣੀ ਮੰਜ਼ਿਲ ਤੱਕ ਪਹੁੰਚ ਹੀ ਜਾਂਦਾ ਹੈ। ਅਜਿਹੀ ਹੀ ਮਿਸਾਲ ਬਣੀ ਹੈ ਜਲੰਧਰ ਦੀ ਰਹਿਣ ਵਾਲੀ ਨੇਹਾ। ਦੱਸ ਦੇਈਏ ਕਿ ਰਾਜ ਨਗਰ ਇਲਾਕੇ ਵਿਚ ਢਾਈ ਮਰਲੇ ਦੇ ਮਕਾਨ ਵਿਚ ਬਿਰੇਸ਼ ਸਿੰਘ ਪਰਿਵਾਰ ਦੇ 5 ਮੈਂਬਰਾਂ ਨਾਲ ਰਹਿ ਰਹੇ ਹਨ। ਇਕ ਹਾਲ ਦੇ ਨਾਲ ਛੋਟਾ ਜਿਹਾ ਕਮਰਾ ਹੈ ਅਤੇ ਅੰਦਰ ਹੀ ਬਾਥਰੂਮ ਅਤੇ ਛੋਟੀ ਜਿਹੀ ਰਸੋਈ ਹੈ। ਬਿਰੇਸ਼ ਦੀ ਧੀ ਨੇਹਾ ਅਗਸਤ ਵਿਚ ਚੀਨ ਵਿਚ ਹੋਣ ਵਾਲੀ ਵਰਲਡ ਯੂਨੀਵਰਸਿਟੀ ਗੇਮਸ ਵਿਚ ਹਿੱਸਾ ਲਵੇਗੀ। ਸੀਨੀਅਰ ਅਤੇ ਜੂਨੀਅਰ ਚੈਂਪੀਅਨਸ਼ਿਪ ਵਿਚ ਨੇਹਾ ਹੁਣ ਤੱਕ 15 ਤੋਂ ਵਧ ਮੈਡਲ ਜਿੱਤ ਚੁੱਕੀ ਹੈ। 

ਨੇਹਾ ਨੂੰ 400 ਮੀਟਰ ਹਰਡਲ, 400 ਮੀਟਰ ਦੌੜ ਵਿਚ ਤਮਗੇ ਦੀ ਉਮੀਦ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 1.87 ਲੱਖ ਰੁਪਏ ਦੀ ਫ਼ੀਸ ਜਮ੍ਹਾ ਕਰਵਾਈ ਹੈ। ਕੋਚ ਸੁਨੀਲ ਕੰਬੋਜ ਦਾ ਕਹਿਣਾ ਹੈ ਕਿ ਐਥਲੈਟਿਕਸ ਖਿਡਾਰੀ ਜੋ ਇਨਕਮ ਟੈਕਸ ਇੰਸਪੈਕਟਰ ਸਨ, ਹੁਣ ਯੂ. ਐੱਸ. ਵਿਚ ਹਨ। ਸਤਿੰਦਰ ਬਾਜਵਾ ਨੇ ਸਪਾਈਕਸ ਦਿੱਤੇ ਹਨ। ਅੰਮ੍ਰਿਤਸਰ ਵਿਚ ਤਾਇਨਾਤ ਐੱਸ. ਪੀ. ਸੰਦੀਪ ਸਿੰਘ ਮੰਡ ਵੀ ਸ਼ੂਜ਼ ਤੋਹਫ਼ੇ ਵਿਚ ਦੇ ਕੇ ਮਦਦ ਕਰਦੇ ਹਨ। 

Add a Comment

Your email address will not be published. Required fields are marked *