ਕਾਮੇਡੀ ਕਲਾਕਾਰ ਚਾਰਲੀ ਚੈਪਲਿਨ ਦੀ ਧੀ ਦਾ ਦੇਹਾਂਤ

ਵਾਸ਼ਿੰਗਟਨ– ਦੁਨੀਆ ਭਰ ਵਿੱਚ ਵਿਲੱਖਣ ਕਾਮੇਡੀ ਕਲਾਕਾਰ ਚਾਰਲੀ ਚੈਪਲਿਨ ਦੀ ਧੀ ਅਤੇ ਅਦਾਕਾਰ ਜੋਸੇਫਿਨ ਚੈਪਲਿਨ ਦਾ 74 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦੀ ਮੌਤ 13 ਜੁਲਾਈ ਨੂੰ ਪੈਰਿਸ ਵਿੱਚ ਹੋਈ। 28 ਮਾਰਚ 1949 ਨੂੰ ਸੈਂਟਾ ਮੋਨਿਕਾ ਕੈਲੀਫੋਰਨੀਆ ਵਿੱਚ ਪੈਦਾ ਹੋਈ, ਜੋਸਫਿਨ ਚੈਪਲਿਨ ਚਾਰਲੀ ਚੈਪਲਿਨ ਅਤੇ ਓਨਾ ਓ’ਨੀਲ ਦੇ ਜਨਮੇ ਅੱਠ ਬੱਚਿਆਂ ਵਿੱਚੋਂ ਤੀਜੇ ਨੰਬਰ ’ਤੇ ਸੀ। ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਛੋਟੀ ਉਮਰ ਵਿੱਚ ਆਪਣੇ ਪਿਤਾ ਦੀ 1952 ਦੀ ਫਿਲਮ ‘ਲਾਈਮਲਾਈਟ’ ਤੋਂ ਕੀਤੀ ਸੀ। ਉਸ ਦੇ ਪਰਿਵਾਰ ਵਿੱਚ ਤਿੰਨ ਪੁੱਤਰ ਚਾਰਲੀ, ਆਰਥਰ ਅਤੇ ਜੂਲੀਅਨ ਰੋਨੇਟ ਹਨ।

Add a Comment

Your email address will not be published. Required fields are marked *