GST ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਬਾਇਓਕਾਨ ‘ਤੇ ਲਗਾਇਆ 3 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ

ਨਵੀਂ ਦਿੱਲੀ – ਬਾਇਓਕਾਨ ਲਿਮਿਟੇਡ ‘ਤੇ ਜੀ.ਐੱਸ.ਟੀ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ 3 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ ਲਗਾਇਆ ਗਿਆ ਹੈ। ਬਾਇਓਕਾਨ ਲਿਮਟਿਡ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ ਵਿੱਚ ਕਿਹਾ ਕਿ ਕੰਪਨੀ ਨੂੰ 22 ਫਰਵਰੀ 2024 ਨੂੰ ਡਿਵੀਜ਼ਨਲ ਜੀਐਸਟੀ ਦਫ਼ਤਰ (ਬੰਗਲੌਰ) ਦੇ ਕਮਰਸ਼ੀਅਲ ਟੈਕਸ ਡਿਪਟੀ ਕਮਿਸ਼ਨਰ, ਦਫ਼ਤਰ ਤੋਂ 3,03,78,465 ਰੁਪਏ ਦੇ ਜੁਰਮਾਨੇ ਨਾਲ ਸਬੰਧਤ ਨੋਟਿਸ ਪ੍ਰਾਪਤ ਹੋਇਆ ਸੀ। 

ਕੰਪਨੀ ਮੁਤਾਬਕ ਉਹ ਇਸ ਮਾਮਲੇ ‘ਚ ਉਚਿਤ ਕਦਮ ਚੁੱਕਣ ਦੀ ਤਿਆਰੀ ਕਰ ਰਹੀ ਹੈ। ਇਸ ਵਿੱਚ ਅਪੀਲੀ ਟ੍ਰਿਬਿਊਨਲ ਆਦਿ ਵਿੱਚ ਲੋੜੀਂਦੀਆਂ ਅਪੀਲਾਂ ਦਾਇਰ ਕਰਨਾ ਸ਼ਾਮਲ ਹੈ। ਬਾਇਓਕਾਨ ਲਿਮਟਿਡ ਨੇ ਕਿਹਾ ਕਿ ਇਸ ਨਾਲ ਕੰਪਨੀ ‘ਤੇ ਕੋਈ ਵਿੱਤੀ ਪ੍ਰਭਾਵ ਨਹੀਂ ਪਵੇਗਾ। ਇਸਦਾ ਇਸਦੇ ਸੰਚਾਲਨ ਜਾਂ ਹੋਰ ਗਤੀਵਿਧੀਆਂ ‘ਤੇ ਕੋਈ ਪ੍ਰਭਾਵ ਨਹੀਂ ਪਵੇਗਾ।

Add a Comment

Your email address will not be published. Required fields are marked *