ਹੜ੍ਹ ਪੀੜਤਾਂ ਨੂੰ ਚਾਰਾ ਤੇ ਰਾਸ਼ਨ ਵੰਡਣ ਗਏ ਨੌਜਵਾਨ ਦੀ ਮੌਤ

ਅਬੋਹਰ : ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਹੜ੍ਹ ਪੀੜਤਾਂ ਨੂੰ ਰਾਸ਼ਨ ਅਤੇ ਹਰਾ ਚਾਰਾ ਵੰਡਣ ਗਏ ਪਿੰਡ ਬਕੈਣਵਾਲਾ ਦੇ 20 ਸਾਲਾ ਨੌਜਵਾਨ ਬੂਟਾ ਸਿੰਘ ਦੀ ਟਰਾਲੀ ਤੋਂ ਡਿੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੇ ਚਾਚਾ ਜਸਬੀਰ ਸਿੰਘ ਨੇ ਦੱਸਿਆ ਕਿ ਉਸ ਦਾ ਭਤੀਜਾ ਬੂਟਾ ਸਿੰਘ ਪੁੱਤਰ ਹਰਜਿੰਦਰ ਸਿੰਘ ਸ਼ੁੱਕਰਵਾਰ ਤੜਕੇ 4 ਵਜੇ ਪਿੰਡ ਦੇ ਹੋਰ ਨੌਜਵਾਨਾਂ ਨਾਲ ਹਰਾ ਚਾਰਾ ਅਤੇ ਰਾਸ਼ਨ ਵੰਡਣ ਲਈ ਪਿੰਡ ਸਿਰਸਾ ਗਿਆ ਸੀ।

ਸਿਰਸਾ ਦੇ ਇਕ ਪਿੰਡ ’ਚ ਹੜ੍ਹ ਪੀੜਤਾਂ ਦੀ ਮਦਦ ਕਰਦਿਆਂ ਬੂਟਾ ਸਿੰਘ ਹਰਾ ਚਾਰਾ ਵੰਡਦੇ ਸਮੇਂ ਟਰਾਲੀ ਤੋਂ ਡਿੱਗ ਕੇ ਜ਼ਖ਼ਮੀ ਹੋ ਗਿਆ। ਉਸ ਦੇ ਸਾਥੀ ਉਸ ਨੂੰ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਸਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਹਨ। ਬੂਟਾ ਸਿੰਘ ਵਿਦੇਸ਼ ਜਾਣ ਲਈ ਆਈਲੈਟਸ ਦੀ ਤਿਆਰੀ ਕਰ ਰਿਹਾ ਸੀ।

Add a Comment

Your email address will not be published. Required fields are marked *