ਜਸਕਰਨ ਧਾਲੀਵਾਲ ਨੇ ਰੈਸਲਿੰਗ ’ਚ ਜਿੱਤਿਆ ਸੋਨ ਤਮਗਾ

ਪਟਿਆਲਾ-ਪਟਿਆਲਾ ਦਿਹਾਤੀ ਹਲਕੇ ਦੇ ਸਭ ਤੋਂ ਵੱਧ ਵਸੋਂ ਵਾਲੇ ਪਿੰਡ ਮੰਡੋੜ ਦੇ ਜੰਮਪਲ ਜਸਕਰਨ ਸਿੰਘ ਧਾਲੀਵਾਲ ਨੇ ਦੂਜੀ ਵਾਰ ਪਟਿਆਲਵੀਆਂ ਦਾ ਮਾਣ ਵਧਾਉਂਦਿਆਂ ਏਸ਼ੀਆਈ ਖੇਡਾਂ ’ਚ ਰੈਸਲਿੰਗ ਵਿਚ ਸੋਨ ਤਮਗਾ ਜਿੱਤ ਕੇ ਪੰਜਾਬ ਤੇ ਦੇਸ਼ ਦਾ ਮਾਣ ਵਧਾਇਆ ਹੈ। ਜ਼ਿਕਰਯੋਗ ਹੈ ਕਿ ਪਟਿਆਲਾ ਦੇ ਨਾਮੀ ਕੇਸਰ ਸਿੰਘ ਦੇ ਰੈਸਲਿੰਗ ਅਖਾੜੇ ਵਿਚ ਪ੍ਰੈਕਟਿਸ ਕਰਨ ਵਾਲੇ ਜਸਕਰਨ ਧਾਲੀਵਾਲ ਨੇ ਪਹਿਲਾਂ ਹੰਗਰੀ ਵਿਖੇ ਹੋਈਆਂ ਏਸ਼ੀਆਈ ਖੇਡਾਂ ’ਚ ਸਿਲਵਰ ਤਮਗਾ ਜਿੱਤਿਆ ਸੀ ਅਤੇ ਹੁਣ ਜਾਰਡਨ ਵਿਖੇ ਚੱਲ ਰਹੀਆਂ ਏਸ਼ੀਆਈ ਖੇਡਾਂ ਵਿਚ 65 ਕਿਲੋ ਭਾਰ ਵਿਚ ਰੈਸਲਿੰਗ ’ਚ ਦੂਜੀ ਵਾਰ ਏਸ਼ੀਆਈ ਖੇਡਾਂ ਵਿਚ ਸੋਨ ਤਮਗਾ ਜਿੱਤ ਕੇ ਪੰਜਾਬ ਤੇ ਪਿੰਡ ਦਾ ਮਾਣ ਵਧਾਇਆ ਹੈ।

ਤਮਗਾ ਜਿੱਤਣ ਦੀ ਖੁਸ਼ੀ ’ਚ ਜਸਕਰਨ ਦੇ ਪਿਤਾ ਰਣਜੀਤ ਸਿੰਘ ਜੀਤਾ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਇਸ ਸਬੰਧੀ ਜਸਕਰਨ ਦੇ ਪਿਤਾ ਨੇ ਕਿਹਾ ਕਿ ਮੇਰੇ ਪੁੱਤ ਵੱਲੋਂ ਕੀਤੀ ਜਾ ਰਹੀ ਪ੍ਰੈਕਟਿਸ ਅਤੇ ਉਨ੍ਹਾਂ ਦੇ ਕੋਚ ਸਾਰਜ ਭੁੱਲਰ ਤੇ ਗੁਰਮੇਲ ਸਿੰਘ ਵੱਲੋਂ ਕੀਤੀ ਗਈ ਅਣਥੱਕ ਮਿਹਨਤ ਸਦਕਾ ਇਹ ਦੂਜੀ ਵਾਰ ਗੋਲਡ ਦਾ ਤਮਗਾ ਜਿੱਤ ਕੇ ਸਾਡੇ ਭਾਰਤ ਦੇਸ਼ ਦਾ ਨਾਂ ਵਧਾਇਆ ਹੈ। ਉਨ੍ਹਾਂ ਕਿਹਾ ਕਿ ਹੋਰ ਮਿਹਨਤ ਸਦਕਾ ਮੇਰਾ ਪੁੱਤ ਹੋਰ ਦੇਸ਼ਾਂ ’ਚ ਹੋਣ ਜਾ ਰਹੇ ਖੇਡ ਮੁਕਾਬਲਿਆਂ ’ਚ ਵੀ ਆਪਣੇ ਦੇਸ਼ ਦਾ ਨਾਂ ਚਮਕਾਏਗਾ।

Add a Comment

Your email address will not be published. Required fields are marked *