22 ਸਾਲਾ ਯੂਟਿਊਬਰ ਐਨਾਬਲ ਹੈਮ ਦੀ ਮਿਰਗੀ ਦਾ ਦੌਰਾ ਪੈਣ ਕਾਰਨ ਮੌਤ

ਵਾਸ਼ਿੰਗਟਨ – ਬੀਤੇ ਦਿਨ ਅਮਰੀਕਾ ਦੀ ਯੂਟਿਊਬ ਸਟਾਰ ਐਨਾਬੇਲ ਹੈਮ ਦੀ 22 ਸਾਲ ਦੀ ਉਮਰ ਵਿੱਚ ਮੌਤ ਹੋ ਗਈ। ਉਸ ਦੇ ਯੂਟਿਊਬ ਚੈਨਲ ‘ਤੇ 75,000 ਤੋਂ ਵੱਧ ਫੋਲੋਅਰਜ ਸੀ ਅਮਰੀਕਾ ਦੀ ਕੇਨੇਸਾ ਸਟੇਟ ਯੂਨੀਵਰਸਿਟੀ ਦੇ ਉਸ ਦੇ ਸੋਰੋਰਿਟੀ ਚੈਪਟਰ ਨੇ ਇੰਸਟਾਗ੍ਰਾਮ ‘ਤੇ ਉਸ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਐਨਾਬੇਲੇ ਦੇ ਇੰਸਟਾਗ੍ਰਾਮ ਅਕਾਉਂਟ ‘ਤੇ ਉਸਦੇ ਪਰਿਵਾਰ ਨੇ ਵੀ ਇੱਕ ਬਿਆਨ ਜਾਰੀ ਕੀਤਾ, ਜਿਸ ਵਿੱਚ ਭਾਰੀ ਅਤੇ ਭਰੇ ਦਿਲਾਂ ਨਾਲ” ਜ਼ਾਹਰ ਕੀਤਾ ਕਿ ਉਸ ਨੇ ਇੱਕ ਮਿਰਗੀ ਦੀ ਘਟਨਾ ਦਾ ਅਨੁਭਵ ਕੀਤਾ ਅਤੇ ਉਸ ਦੀ ਮੌਤ ਹੋ ਗਈ।”

ਉਹ ਲੰਬੇ ਸਮੇਂ ਤੋਂ ਇਸ ਬਿਮਾਰੀ ਦੇ ਨਾਲ ਸੰਘਰਸ਼ ਕਰਦੀ ਰਹੀ ਅਤੇ ਇਸ ਲਈ ਜਾਗਰੂਕਤਾ ਪੈਦਾ ਕਰਨਾ ਚਾਹੁੰਦੀ ਸੀ। ਉਸਦੇ ਪਰਿਵਾਰ ਨੇ ਉਸ ਨੂੰ ਪਏ ਮਿਰਗੀ ਦੇ ਦੌਰੇ ਬਾਰੇ ਲਿਖਿਆ ਅਤੇ ਕਿਹਾ ਕਿ “ਉਸ ਦੇ ਸਨਮਾਨ ਵਿੱਚ” ਅਤੇ ਉਸ ਦੀ ਯਾਦ ਵਿੱਚ ਉਹ ਜਾਗਰੂਕਤਾ ਫੈਲਾਉਣਾ ਜਾਰੀ ਰੱਖਣਗੇ।” ਐਨਾਬੇਲ ਸੁੰਦਰ ਅਤੇ ਪ੍ਰੇਰਣਾਦਾਇਕ ਲੜਕੀ ਸੀ ਅਤੇ ਲੰਬੀ ਜ਼ਿੰਦਗੀ ਜਿਉਣਾ ਚਾਹੁੰਦੀ ਸੀ। ਹਰ ਕੋਈ ਜਿਸਨੂੰ ਉਹ ਮਿਲੀ ਸੀ, ਉਹ ਉਸਦੀ ਊਰਜਾ ਅਤੇ ਉਸਦੀ ਆਤਮਾ ਦੇ ਅੰਦਰ ਦੀ ਰੋਸ਼ਨੀ ਤੋਂ ਪ੍ਰਭਾਵਤ ਹੋਇਆ। ਉਸ ਦੇ ਪਰਿਵਾਰ ਨੇ “ਉਸਦੇ ਦੋਸਤਾਂ ਲਈ ਲਿਖਿਆ ਕਿ ਤੁਹਾਡੀ ਸ਼ਾਂਤੀ ਦੀਆਂ ਪ੍ਰਾਰਥਨਾਵਾਂ” ਦੇ ਨਾਲ-ਨਾਲ “ਇੱਕ ਪਰਿਵਾਰ ਵਜੋਂ ਉਸ ਦੀ ਆਤਮਾ ਦੀ ਸਾਂਤੀ ਲਈ ਦੁਆ ਕਰਿਉ ਅਤੇ ਇਹ ਉਸ ਦੀ ਇਕ ਯਾਦ ਅਤੇ ਸੋਗ ਦਾ ਸਮਾਂ ਹੈ।

Add a Comment

Your email address will not be published. Required fields are marked *