ਔਕਲੈਂਡ ਸਿਟੀ ਵਿਖੇ ਦਿਨ-ਦਿਹਾੜੇ ਹੋਈ ਗੋਲੀਬਾਰੀ
![](http://mehakewattan.com/wp-content/uploads/2023/07/ffc95398-2026-4130-87e9-722dc1387624.jpg)
ਔਕਲੈਂਡ,20 ਜਲਾਈ 2023 – ਬੰਦੂਕਧਾਰੀ ਵੱਲੋਂ ਬੇਖੌਫ ਅੱਜ ਸਵੇਰ ਦੇ ਸਮੇਂ ਔਕਲੈਂਡ ਸਿਟੀ ਵਿਖੇ ਕੰਮ ਵਾਲੀ ਜਗ੍ਹਾਂ ਉੱਤੇ ਅਚਾਨਕ ਗੋਲੀਬਾਰੀ ਕੀਤੀ ਗਈ। ਇੱਥੇ ਇਕ ਇਮਾਰਤ ਦੀ ਰੈਨੋਵੇਸ਼ਨ ਦਾ ਕੰਮ ਚੱਲ ਰਿਹਾ ਸੀ। ਗੋਲੀਬਾਰੀ ਦੌਰਾਨ ਦੋ ਬੰਦਿਆਂ ਦੀ ਮੌਤ ਹੋ ਗਈ। ਅਤੇ ਬੰਦੂਕਧਾਰੀ ਦੀ ਵੀ ਮੁਕਾਬਲੇ ਵਿੱਚ ਮੌਤ ਹੋ ਗਈ। ਇਸ ਤੋਂ ਇਲਾਵਾ ਪੁਲਿਸ ਵਾਲੇ ਵੀ ਉਹਨਾਂ ਦਾ ਸਾਹਮਣਾ ਕਰਦੇ ਜ਼ਖਮੀ ਹੋ ਗਏ। ਬੰਦੂਕਧਾਰੀ ਦੀ ਉਮਰ ਤਕਰੀਬਨ 24 ਸਾਲ ਦੀ ਸੀ ਜੋ ਪਹਿਲਾਂ ਹੀ ਪੁਲਿਸ ਮੋਨੀਟਿੰਰਗ ਅਧੀਨ ਸੀ। ਅਤੇ ਉਸਦੇ ਬ੍ਰੈਸਲੈਟ ਵੀ ਪਹਿਨਿਆ ਹੋਇਆ ਸੀ। ਹਮਲਾਵਾਰ ਸਵੇਰੇ 7.20 ‘ਤੇ ਇਸ ਬਿਲਡਿੰਗ ਦੇ ਵਿੱਚ ਦਾਖਲ ਹੋਇਆ। ਪੁਲਿਸ ਨੇ ਇੱਕ ਅਧਿਕਾਰੀ ਅਤੇ ਚਾਰ ਹੋਰ ਲੋਕਾਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਵੀ ਕੀਤੀ ਹੈ। ਅਧਿਕਾਰੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਸੀ ਪਰ ਉਦੋਂ ਤੋਂ ਉਹ ਸਥਿਰ ਹਾਲਤ ਵਿੱਚ ਹੈ। ਐਂਬੂਲੈਂਸ ਸਟਾਫ ਅਨੁਸਾਰ 6 ਲੋਕ ਜ਼ਖਮੀ ਹੋਏ ਹਨ। ਤਿੰਨ ਲੋਕ ਗੰਭੀਰ ਜ਼ਖਮੀ ਹੋਏ ਹਨ। ਐਕਟਿਗ ਸੁਪਰਡੈਂਟ ਸੰਨੀ ਪਟੇਲ ਇਸ ਦੀ ਪੈਰਵੀ ਕਰ ਰਹੇ ਹਨ। ਲੋਕਾਂ ਨੂੰ ਪੁਲੀਸ ਵੱਲੋਂ ਲੋਅਰ ਕੁਈਨ ਸਟ੍ਰੀਟ ਤੋਂ ਪਰ੍ਹੇ ਰਹਿਣ ਦੀ ਅਪੀਲ ਕੀਤੀ ਗਈ ਹੈ। ਇਸ ਸਾਰੀ ਘਟਨਾ ਵਿੱਚ ਕਾਮਿਆਂ ਨੇ ਆਪਣੀ ਜਾਨ ਬਚਾਉਣ ਲਈ ਵੱਖ-ਵੱਖ ਸਮਾਨ ਦੇ ਪਲੇਟਾਂ ਦੇ ਓਹਲੇ ਲੁਕੇ ਹੋਏ ਹਨ